4 ਸਾਲ ਦੀ ਬੱਚੀ ਦੀ ਪਾਣੀ ਦੀ ਡਿਗੀ ’ਚ ਡੁੱਬਣ ਨਾਲ ਦਰਦਨਾਕ ਮੌਤ, ਗੁਆਂਢੀਆਂ ਘਰ ਗਈ ਸੀ ਖੇਡਣ

0
1841

ਅਬੋਹਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਕਿਲਿਆਂਵਾਲੀ ਵਿਚ ਗੁਆਂਢੀਆਂ ਦੇ ਘਰ ਖੇਡਣ ਗਈ 4 ਸਾਲਾ ਬੱਚੀ ਦੀ ਪਾਣੀ ਦੀ ਡਿੱਗੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਬੱਚੀ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਪਾਣੀ ਦੀ ਮੋਟਰ ਖਰਾਬ ਹੋਣ ਕਾਰਨ ਉਹ ਗੁਆਂਢੀਆਂ ਦੇ ਘਰ ਪਾਣੀ ਲੈਣ ਗਈ ਸੀ। ਉਸ ਨੇ ਪਾਣੀ ਦੀ ਡਿੱਗੀ ਵਿਚੋਂ ਪਾਣੀ ਭਰਿਆ ਅਤੇ ਘਰ ਆ ਗਈ।

ਕੁਝ ਸਮੇਂ ਬਾਅਦ ਉਸ ਦੀ 4 ਸਾਲਾ ਬੱਚੀ ਮਨਪ੍ਰੀਤ ਕੌਰ ਆਪਣੇ ਦਾਦੇ ਨਾਲ ਗੁਆਂਢੀਆਂ ਦੇ ਘਰ ਖੇਡਣ ਗਈ, ਜਿਥੇ ਡਿੱਗੀ ਦਾ ਢੱਕਣ ਖੁੱਲ੍ਹਾ ਰਹਿਣ ਕਾਰਨ ਉਹ ਵਿਚ ਡਿੱਗ ਗਈ। ਬੱਚੀ ਦੇ ਰੌਣ ਦੀ ਆਵਾਜ਼ ਸੁਣ ਕੇ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਗਈ।