ਜਲੰਧਰ ‘ਚ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ, ਗੁਆਂਢੀ ਨੇ ਮਠਿਆਈ ਦੇਣ ਬਹਾਨੇ ਕੀਤਾ ਸ਼ਰਮਨਾਕ ਕਾਰਾ

0
299

ਜਲੰਧਰ, 14 ਫਰਵਰੀ | ਬਸਤੀ ਬਾਵਾ ਖੇਲ ਨੇੜੇ 15 ਸਾਲ ਦੇ ਨਾਬਾਲਗ ਲੜਕੇ ਨੇ 3 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਲੜਕੀ ਨੂੰ ਮਿਠਾਈ ਦੇਣ ਦੇ ਬਹਾਨੇ ਆਪਣੇ ਕੋਲ ਬੁਲਾਇਆ, ਜਿਸ ਤੋਂ ਬਾਅਦ ਉਸ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਫੜਿਆ ਗਿਆ ਲੜਕਾ ਬਾਵਾ ਖੇਲ ਸਥਿਤ ਇਕ ਕਾਲੋਨੀ ਦਾ ਵਸਨੀਕ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਉਕਤ ਨੌਜਵਾਨ ਕਈ ਦਿਨਾਂ ਤੋਂ ਮੇਰੀ ਬੇਟੀ ‘ਤੇ ਨਜ਼ਰ ਰੱਖ ਰਿਹਾ ਸੀ। ਜਦੋਂ ਉਹ ਕੰਮ ‘ਤੇ ਸੀ ਤਾਂ ਉਕਤ ਲੜਕੇ ਨੇ ਉਸ ਦੀ ਛੋਟੀ ਬੇਟੀ ਨੂੰ ਮਠਿਆਈ ਦੇ ਕੇ ਬੁਲਾ ਲਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਬੇਟੀ ਘਰ ‘ਚ ਸੀ ਤਾਂ ਉਸ ਦੀ ਮਾਂ ਨੇ ਦੇਖਿਆ ਕਿ ਲੜਕੀ ਕਿਸੇ ਪਰੇਸ਼ਾਨੀ ‘ਚ ਸੀ। ਜਦੋਂ ਮਾਂ ਨੇ ਪਿਆਰ ਨਾਲ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਆਂਢ ਵਿਚ ਰਹਿੰਦੇ ਲੜਕੇ ਨੇ ਉਸ ਨੂੰ ਬੁਰੀ ਤਰ੍ਹਾਂ ਛੂਹਿਆ। ਜਦੋਂ ਬੱਚੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰ ਵਾਲੇ ਤੁਰੰਤ ਲੜਕੀ ਨੂੰ ਲੈ ਕੇ ਪੁਲਿਸ ਕੋਲ ਗਏ। ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਲੜਕੀ ਦਾ ਮੈਡੀਕਲ ਕਰਵਾਇਆ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।