ਸਿਰ ‘ਤੇ ਸੱਟ ਮਾਰ ਕੇ ਅਣਪਛਾਤੇ ਵਿਅਕਤੀਆਂ ਕੀਤਾ 20 ਸਾਲਾ ਨੌਜਵਾਨ ਅਗਵਾ

0
913

ਹੁਸ਼ਿਆਰਪੁਰ| ਦਸੂਹਾ ਦੇ ਪਿੰਡ ਓਡਰਾ ਦੇ ਇਕ 20 ਸਾਲਾ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤਾ ਗਿਆ। ਇਸ ਸਬੰਧੀ ਦਸੂਹਾ ਪੁਲਸ ਨੇ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸੁਰਜੀਤ ਸਿੰਘ ਪੁੱਤਰ ਵਾਸੀ ਓਡਰਾ ਨੇ ਕਿਹਾ ਕਿ ਉਸ ਦੇ 2 ਲੜਕੇ ਹਨ, ਵੱਡਾ ਲੜਕਾ ਜਿਸ ਦੀ ਉਮਰ ਕਰੀਬ 20 ਸਾਲ ਹੈ ਅਤੇ ਛੋਟਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਹੈ। ਉਸ ਦਾ ਵੱਡਾ ਲੜਕਾ ਰੋਬਨ ਸਿੰਘ ਜੋ ਕਿ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਟੀ ਫਤਿਹਗੜ੍ਹ ਸਾਹਿਬ ਵਿਖੇ ਪੜਦਾ ਹੈ, ਘਰ ਆਇਆ ਸੀ। ਕਰੀਬ ਦੋ ਵਜੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰੋਂ ਬਾਹਰ ਗਿਆ ਸੀ। ਉਸ ਦੇ ਪਿੰਡ ਦੀ ਲੜਕੀ ਜੋ ਰਿਸ਼ਤੇ ਵਿੱਚ ਉਸ ਦੀ ਭਤੀਜੀ ਲੱਗਦੀ ਹੈ, ਨੇ ਦੱਸਿਆ ਕਿ ਤੁਹਾਡਾ ਮੋਟਰਸਾਈਕਲ ਸਕੂਲ ਦੇ ਗੇਟ ਕੋਲ ਡਿੱਗਿਆ ਪਿਆ ਹੈ ਤਾਂ ਮੇਰੇ ਬੇਟੇ ਗੁਰਮਿੰਦਰ ਸਿੰਘ ਨੇ ਮੇਰੇ ਵੱਡੇ ਲੜਕੇ ਰੋਬਿਨ ਸਿੰਘ ਨੂੰ ਫੋਨ ਕੀਤਾ ਤਾਂ ਰੋਬਨ ਸਿੰਘ ਨੇ ਦੱਸਿਆ ਕਿ ਉਸ ਨੂੰ ਅਣਪਛਾਤੇ ਵਿਅਕਤੀ ਸਿਰ ‘ਤੇ ਸੁੱਟ ਮਾਰ ਕੇ ਗੱਡੀ ਵਿੱਚ ਪਾ ਕੇ ਲੈ ਗਏ ਹਨ। ਇਸ ਬਾਰੇ ਉਸ ਨੂੰ ਨਹੀਂ ਪਤਾ ਕਿ ਕਿੱਥੇ ਲਿਜਾ ਰਹੇ ਹਨ, ਜਿਸ ਤੋਂ ਬਾਅਦ ਰੋਬਨ ਦਾ ਫੋਨ ਬੰਦ ਆ ਰਿਹਾ ਹੈ। ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।