ਜਰਮਨੀ ਪੁਲਿਸ ‘ਚ ਭਰਤੀ ਹੋਈ 20 ਸਾਲ ਦੀ ਪੰਜਾਬਣ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

0
1073

ਜਲੰਧਰ | ਜਲੰਧਰ ਸ਼ਹਿਰ ਦੀ ਜੈਸਮੀਨ ਕੌਰ ਨੇ ਜਰਮਨੀ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾ ਦਿੱਤਾ ਹੈ। 20 ਸਾਲ ਦੀ ਜੈਸਮੀਨ ਦੀ ਜਰਮਨੀ ਬਾਰਡਰ ਪੁਲਿਸ ਵਿਚ ਚੋਣ ਹੋਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਜੈਸਮੀਨ ਰੁੜਕਾ ਕਲਾਂ ਦੇ ਮਨਜੀਤ ਸਿੰਘ ਅਤੇ ਸੁਰਜੀਤ ਕੌਰ ਦੀ ਸਪੁੱਤਰੀ ਹੈ।

ਜੈਸਮੀਨ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸ ਦੇ ਮਾਤਾ-ਪਿਤਾ ਨੂੰ ਵੀ ਆਪਣੀ ਧੀ ਦੀ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਸ ਦੀ ਦਾਦੀ ਗੁਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਦੁਨੀਆ ਭਰ ਵਿਚ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ, ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਮਾਣ ਹੈ।

ਵੇਖੋ ਵੀਡੀਓ