ਚਾਈਨਾ ਡੋਰ ਨੇ 17 ਸਾਲ ਦੇ ਮੁੰਡੇ ਦਾ ਸਿਰ-ਮੂੰਹ ਦਾ ਕੀਤਾ ਬੁਰਾ ਹਾਲ, ਲੱਗੇ 30 ਟਾਂਕੇ

0
627

ਫਗਵਾੜਾ | ਇਥੇ ਇਕ 17 ਸਾਲ ਦੇ ਮੁੰਡੇ ਦੇ ਸਿਰ ‘ਤੇ ਚਾਈਨਾ ਡੋਰ ਫਸਣ ਕਾਰਨ ਉਸ ਦੇ ਚਿਹਰੇ ਅਤੇ ਗਰਦਨ ‘ਤੇ ਡੂੰਘੇ ਕੱਟ ਲੱਗ ਗਏ। ਘਟਨਾ ਵੀਰਵਾਰ ਨੂੰ ਵਾਪਰੀ, ਜਦੋਂ ਸਾਹਿਲ ਆਪਣੇ ਦੋਪਹੀਆ ਵਾਹਨ ‘ਤੇ ਸਵਾਰ ਸੀ। ਉਸ ਨੂੰ 30 ਟਾਂਕੇ ਲੱਗੇ। ਉਹ ਅਜੇ ਹਸਪਤਾਲ ਵਿਚ ਭਰਤੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮੁੰਡੇ ਦੀ ਮਾਸੀ ਜਸਮਿੰਦਰ ਨੇ ਕਿਹਾ ਕਿ ਸਾਹਿਲ ਨੂਰਮਹਿਲ ਤੋਂ ਵਾਪਸ ਘਰ ਆ ਰਿਹਾ ਸੀ, ਇਸ ਦੌਰਾਨ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਪੰਜਾਬ ਵਿਚ ਕਈ ਥਾਵਾਂ ਤੋਂ ਚਾਈਨਾ ਡੋਰ ਕਰਕੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।