ਮਹਾਰਾਸ਼ਟਰ| ਸਿਆਣੇ ਕਹਿੰਦੇ ਨੇ ਕਿ ਸ਼ੱਕ ਦਾ ਕੋਈ ਇਲਾਜ ਨਹੀਂ ਹੁੰਦਾ। ਇਹ ਵਹਿਮ ਕਈਆਂ ਦੀਆਂ ਜਾਨਾਂ ਲੈ ਚੁੱਕਾ ਹੈ। ਇਸੇ ਤਰ੍ਹਾਂ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ੱਕ ਨੇ 12 ਸਾਲਾ ਮਾਸੂਮ ਦੀ ਜਾਨ ਲੈ ਲਈ। ਇਥੇ ਪਹਿਲੀ ਵਾਰ ਪੀਰੀਅਡ ਆਉਣ ਉਤੇ ਭਰਾ-ਭਰਜਾਈ ਨੇ 12 ਸਾਲਾ ਬੱਚੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਜ਼ਿਲ੍ਹਾ ਉਲਾਸਨਗਰ ਵਿਚ ਇਕ 12 ਸਾਲਾ ਕੁੜੀ ਨੂੰ ਪਹਿਲੀ ਵਾਰ ਮਾਹਵਾਰੀ ਆਈ। ਜਦੋਂ ਉਸਦੇ ਭਰਾ-ਭਰਜਾਈ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀ ਉਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਉਹ ਸੋਚ ਰਹੇ ਸਨ ਕਿ ਕੁੜੀ ਦੇ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਹਨ। ਜਦੋਂ ਉਨ੍ਹਾਂ ਨੇ ਬੱਚੀ ਕੋਲੋਂ ਖੂਨ ਦੀ ਵਜ੍ਹਾ ਪੁੱਛੀ ਤਾਂ ਉਹ ਵੀ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਭੜਕੇ ਭਰਾ-ਭਰਜਾਈ ਨੇ ਬੱਚੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਕਾਰਨ ਉਸਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਭਰਾ ਬੋਲਿਆ ਕਿ ਉਸਨੇ ਭੈਣ ਕੋਲੋਂ ਕਾਰਨ ਪੁੱਛਿਆ, ਜਿਸਦਾ ਉਹ ਜਵਾਬ ਨਹੀਂ ਦੇ ਸਕੀ। ਇਸ ਕਾਰਨ ਉਸਨੇ ਬੱਚੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਹ ਡਿੱਗ ਗਈ। ਹਸਪਤਾਲ ਲਿਜਾਣ ਉਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।