ਚਿਤਰਦੁਰਗ। ਕਰਨਾਟਕ ਦੇ ਇੱਕ ਸਕੂਲ ‘ਚ ਭਗਤ ਸਿੰਘ ‘ਤੇ ਆਯੋਜਿਤ ਇੱਕ ਪ੍ਰੋਗਰਾਮ ਲਈ ਭਗਤ ਸਿੰਘ ਨੂੰ ਫ਼ਾਂਸੀ ਦਿੱਤੇ ਜਾਣ ਦੇ ਦ੍ਰਿਸ਼ ਦੀ ਘਰ ‘ਚ ਨਕਲ ਕਰਨ ਦੌਰਾਨ ਇੱਕ 12 ਸਾਲਾਂ ਦੇ ਲੜਕੇ ਦੀ ਅਚਾਨਕ ਮੌਤ ਹੋ ਗਈ। ਪੁਲਿਸ ਦੇ ਦੱਸਣ ਮੁਤਾਬਿਕ ਇਹ ਘਟਨਾ ਸ਼ਨੀਵਾਰ ਰਾਤ ਦੀ ਹੈ, ਜਿੱਥੇ ਸੰਜੇ ਗੌੜਾ (12) ਖੇਡ-ਖੇਡ ‘ਚ ਆਪਣੀ ਜਾਨ ਗੁਆ ਬੈਠਾ।
ਪੁਲਿਸ ਨੇ ਦੱਸਿਆ ਕਿ ਐਸ.ਐਲ.ਵੀ. ਸਕੂਲ ਦੀ ਸੱਤਵੀਂ ਜਮਾਤ ਦੇ ਵਿਦਿਆਰਥੀ ਗੌੜਾ ਨੂੰ ਇੱਕ ਨਾਟਕ ਵਿੱਚ ਅਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਘਰ ‘ਚ ਪਰਿਵਾਰਕ ਮੈਂਬਰਾਂ ਦੀ ਗ਼ੈਰ-ਮੌਜੂਦਗੀ ‘ਚ ਨਾਟਕ ਦੀ ਰਿਹਰਸਲ ਕਰਦੇ ਸਮੇਂ ਬੱਚੇ ਦੀ ਅਚਾਨਕ ਮੌਤ ਹੋ ਗਈ।