ਮਾਂ ਦੀ ਮੌਤ ਦਾ ਗਮ ਨਾ ਸਹਾਰ ਸਕਿਆ 12 ਸਾਲਾ ਬੱਚਾ ਕਰ ਗਿਆ ਖੁਦਕੁਸ਼ੀ

0
453

ਖੰਨਾ | ਪਿੰਡ ਟਾਂਡਾ ਦੇ ਵਿਚ ਇਕ ਹਾਦਸਾ ਵਾਪਰਿਆ ਹੈ। 12 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। 2 ਸਾਲ ਪਹਿਲਾਂ ਬੱਚੇ ਦੀ ਮਾਂ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਸੁਸਾਈਡ ਕਰ ਲਿਆ ਸੀ। ਬੱਚਾ ਮਾਂ ਦੇ ਮਰਨ ਤੋਂ ਬਾਅਦ ਪਰੇਸ਼ਾਨ ਰਹਿਣ ਲੱਗਿਆ ਸੀ। ਇਸ ਕਰਕੇ ਉਹ ਆਤਮ ਹੱਤਿਆ ਕਰ ਗਿਆ।

ਮ੍ਰਿਤਕ ਬੱਚੇ ਦੇ ਪਿਤਾ ਪਰਸਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ। ਬੱਚੇ ਦਾ ਪਿਤਾ ਪਰਸਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਉਹ ਕੰਮ ਤੇ ਗਿਆ ਹੋਇਆ ਸੀ। ਉਸ ਨੂੰ ਫੋਨ ਆਇਆ ਕਿ ਉਸ ਦੇ ਪੁੱਤਰ ਅਰਮਾਨਦੀਪ ਨੇ ਘਰ ਦੇ ਕਮਰੇ ‘ਚ ਖ਼ੁਦਕੁਸ਼ੀ ਕਰ ਲਈ ਹੈ। ਪਰਸਾ ਸਿੰਘ ਅਨੁਸਾਰ ਜਦੋਂ ਉਹ ਘਰ ਪੁੱਜਾ ਤਾਂ ਅਰਮਾਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਬੱਚੇ ਅਰਮਾਨਦੀਪ ਸਿੰਘ ਦੀ ਮਾਤਾ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਸਦਾ ਵੱਡਾ ਪੁੱਤਰ ਮੰਦਬੁੱਧੀ ਅਤੇ ਕਾਫ਼ੀ ਬੀਮਾਰ ਰਹਿੰਦਾ ਹੈ। ਇਸ ਪਰੇਸ਼ਾਨੀ ਕਾਰਨ ਮਾਂ ਨੇ ਖ਼ੁਦਕੁਸ਼ੀ ਕੀਤੀ ਤੇ ਉਸ ਤੋਂ ਬਾਅਦ ਅਰਮਾਨਦੀਪ ਸਿੰਘ ‘ਤੇ ਆਪਣੇ ਵੱਡੇ ਭਰਾ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਆ ਪਈ ਅਤੇ ਨਾਲ ਹੀ ਉਹ ਆਪਣੀ ਮਰੀ ਹੋਈ ਮਾਂ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ।