ਜਲੰਧਰ ‘ਚ 6 ਕੋਰੋਨਾ ਦੇ ਹੋਰ ਕੇਸ – 2 ਕਿਸ਼ਨਪੁਰਾ, 2 ਜੈਮਲ ਨਗਰ 1 ਫਰੈਂਡਜ਼ ਕਾਲੋਨੀ ਤੇ 1 ਕੇਸ ਨਕੋਦਰ ਤੋਂ

0
5266

ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਵੇਰੇ 8 ਮਰੀਜ਼ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਉਣ ਤੋਂ ਬਾਅਦ ਹੁਣ ਫਿਰ ਇਕ ਬੱਚੇ ਤੇ ਮਹਿਲਾ ਪੁਲਿਸ ਕਰਮੀ ਸਮੇਤ 6 ਲੋਕਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਸਿਹਤ ਵਿਭਾਗ ਅਨੁਸਾਰ ਦੇ ਮੁਤਾਬਿਕ ਜਲੰਧਰ ਦੇ ਜੈਮਲ ਨਗਰ ਦੀਆਂ ਦੋ ਔਰਤਾਂ, ਕਿਸ਼ਨਪੁਰੇ ਦਾ ਇਕ 10 ਸਾਲ ਦਾ ਬੱਚਾ, ਨਕੋਦਰ ਦੀ ਇਕ ਔਰਤ, ਇਕ ਕਿਸ਼ਨਪੁਰੇ ਦਾ ਮਰੀਜ਼ ਸ਼ਾਮਲ ਹੈ। ਇਕ ਮਰੀਜ਼ ਫੈਡਰਜ਼ ਕਾਲੋਨੀ ਦਾ ਰਹਿਣ ਵਾਲਾ ਹੈ।

ਫੈਡਰਜ਼ ਕਾਲੋਨੀ ਦਾ ਮਰੀਜ਼ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਵਿਖੇ ਦਾਖਲ ਹੈ। ਸਵੇਰੇ ਤੋਂ ਹੁਣ ਤਕ 14 ਲੋਕਾਂ ਦੀ ਰਿਪੋਰਟ ਪੌਜੀਟਿਵ ਮਿਲੀ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 354 ਹੋ ਗਈ ਹੈ। ਕੋਰੋਨਾ ਮਰੀਜਾਂ ਵਿਚ  ਸੱਤ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)