ਪੰਜਾਬ ਸਮੇਤ ਪੱਛਮੀ-ਉਤਰੀ ਖੇਤਰਾਂ ‘ਚ ਅਗਲੇ 48 ਘੰਟੇ ‘ਚ ਬਦਲ ਸਕਦਾ ਹੈ ਮੌਸਮ, ਤੇਜ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ

0
6015

ਚੰਡੀਗੜ੍ਹ. ਪੱਛਮੀ-ਉਤਰ ਖੇਤਰਾਂ ਵਿਚ ਅਗਲੇ 48 ਘੰਟਿਆਂ ਵਿਚ ਕਿਤੇ-ਕਿਤੇ ਤੇਜ ਹਵਾ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੋਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਕੁਝ ਖੇਤਰਾਂ ਵਿਚ ਗਰਜ ਦੇ ਨਾਲ ਤੇਜ ਬਾਰਿਸ਼ ਪੈ ਸਕਦੀ ਹੈ।

ਮੋਸਮ ਵਿਭਾਗ ਮੁਤਾਬਿਕ ਦਿੱਲੀ ਐਨਸੀਆਰ ਵਲੋਂ ਪੂਰਵੀ ਹਵਾਵਾਂ ਬਹੁਤ ਜਿਆਦਾ ਨਮੀ ਲੈ ਕੇ ਆ ਰਹੀਆਂ ਹਨ। ਜਿਸ ਦੇ ਚਲਦੇ ਪੰਜਾਬ, ਹਰਿਆਣਆ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਲੱਦਾਖ ਦੇ ਨੇੜਲੇ ਇਲਾਕਿਆਂ ਵਿਚ ਤੇਜ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ।