ਬੇਰੁਜ਼ਗਾਰੀ ਦੇ ਸਤਾਏ ਟੈੱਟ ਪਾਸ ਅਧਿਆਪਕ ਝੋਨਾ ਲਾਉਣ ਲਈ ਹੋਏ ਮਜ਼ਬੂਰ

0
553

ਚੰਡੀਗੜ੍ਹ .  ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਕਰਫ਼ਿਊ ਅਤੇ ਲੌਕਡਾਉਨ ਦੌਰਾਨ ਪ੍ਰਾਇਵੇਟ ਸਕੂਲਾਂ ਵਿੱਚ ਮਿਲੀਆਂ ਨੌਕਰੀਆਂ ਖੁੱਸ ਜਾਣ ਕਾਰਨ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਪੰਜਾਬ ਵਿੱਚ 60000 ਦੇ ਕਰੀਬ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਪੰਜਾਬ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਭੁੱਖਿਆ ਮਰਨ ਲਈ ਮਜਬੂਰ ਹਨ।

ਲੰਘੇ ਦਿਨੀਂ ਬੇਰੁਜ਼ਗਾਰੀ ਦੇ ਕਾਰਨ 2 ਬੇਰੁਜ਼ਗਾਰ ਅਧਿਆਪਕ ਖ਼ੁਦਕੁਸ਼ੀ ਕਰ ਚੁੱਕੇ ਹਨ। ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਜਸਵਿੰਦਰ ਸਿੰਘ , ਕੁਲਵੰਤ ਸਿੰਘ , ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੀ-ਜਾਨ ਲਗਾ ਕੇ ਕਈ ਕਈ ਡਿਗਰੀਆਂ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਸਾਥੀਆਂ ਵਿੱਚੋਂ ਜ਼ਿਆਦਾਤਰ ਨੇ ਮਾਸਟਰ ਡਿਗਰੀ , ਪੀ ਐਚ ਡੀ ਆਦਿ ਕੀਤੀ ਹੋਈ ਹੈ ਅਤੇ ਸਾਰੇ ਨੇ ਪੰਜਾਬ ਸਰਕਾਰ ਦਾ ਟੀਚਰ ਏਲਿਜਿਬਿਲਿਟੀ ਟੈੱਸਟ ਵੀ ਪਾਸ ਕੀਤਾ ਹੋਇਆ ਹੈ ਪਰ ਪੰਜਾਬ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਉਹ ਲੋਕ ਇੰਨੀ ਪੜ੍ਹਾਈ ਲਿਖਾਈ ਦੇ ਬਾਅਦ ਵੀ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹਨ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੁਆਰਾ ਲਗਾਤਾਰ 6 ਮਹੀਨੇ ਸੰਗਰੂਰ ਵਿੱਚ ਜਮ ਕੇ ਬੈਠੇ ਹੋਏ ਸੀ ਪਰ ਕੋਰੋਨਾ ਮਹਾਂਮਾਰੀ ਦੇਖ ਕੇ ਧਰਨਾ ਚੁੱਕਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ 2100 ਦੇ ਕਰੀਬ ਅਧਿਆਪਕਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਜਦੋਂ ਕਿ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਬਹੁਤ ਜ਼ਿਆਦਾ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਨੂੰ ਪ੍ਰਾਇਵੇਟ ਕੰਪਨੀਆਂ ਨੂੰ ਸੌਂਪ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਅਤੇ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਬੱਚੀਆਂ ਦੇ ਦਾਖਲੇ ਵੱਡੀ ਗਿਣਤੀ ਵਿੱਚ ਵਧੇ ਹਨ ਅਤੇ ਜੇਕਰ ਸਕੂਲਾਂ ਵਿੱਚ ਅਧਿਆਪਕ ਨਹੀਂ ਹੋਣਗੇ ਤਾਂ ਬੱਚੇ ਪੜਾਈ ਕਿਵੇਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਕਾਰਨ ਉਨ੍ਹਾਂ ਦੇ 2 ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪੜ੍ਹਾਏ ਬੱਚੇ ਉਨ੍ਹਾਂ ਨੂੰ ਜਦੋਂ ਮਜ਼ਦੂਰੀ ਕਰਦੇ ਹੋਏ ਵੇਖਦੇ ਹੈ ਤਾਂ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।