ਦਰਦਨਾਕ : ਸੜਕ ਹਾਦਸੇ ‘ਚ ਨਵੀਂ ਵਿਆਹੀ ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖਮੀ

0
34

ਫ਼ਤਹਿਗੜ੍ਹ ਸਾਹਿਬ, 26 ਨਵੰਬਰ | ਇੱਥੇ ਇਕ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਨਵੀਂ ਵਿਆਹੀ ਲਾੜੀ ਦੀ ਮੌਤ ਹੋ ਗਈ ਅਤੇ ਲਾੜਾ ਚੰਡੀਗੜ੍ਹ ਵਿੱਖੇ ਜ਼ੇਰੇ ਇਲਾਜ ਹੈ। ਇਹਨਾਂ ਦਾ ਵਿਆਹ ਇਸ ਐਤਵਾਰ ਨੂੰ ਹੋਇਆ ਸੀ।
ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਸੂਚਨਾ ਮਿਲੀ ਕੀ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ 21 ਵਰ੍ਹਿਆਂ ਦਾ ਨਵਾਂ ਵਿਆਹਾਂ ਜੋੜਾ ਸਵਾਰ ਸੀ। ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਲੜਕਾ ਗੁਰਮੁਖ ਸਿੰਘ ਹਸਪਤਾਲ ਵਿੱਚ ਜੇਰੇ ਇਲਾਜ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।