ਬਠਿੰਡਾ ਦੇ ਆਮ ਆਦਮੀ ਕਲੀਨਿਕ ਵਿੱਚ ਹੋਈ ਵੱਡੀ ਚੋਰੀ
ਬਠਿੰਡਾ | ਬਠਿੰਡਾ ਦੇ ਨਈਆਂਵਾਲਾ ਥਾਣਾ ਇਲਾਕੇ ਵਿੱਚ ਸਥਿਤ ਆਮ ਆਦਮੀ ਕਲੀਨਿਕ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਘੁੱਸ ਕੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਕਲੀਨਿਕ ਵਿੱਚੋਂ ਚੋਰ ਦੋ ਏਸੀ, ਦੋ ਪੈਕਟ ਸਰਿੰਜ, ਦਵਾਈਆਂ ਅਤੇ ਤਿੰਨ ਪਾਣੀ ਵਾਲੀਆਂ ਟੂਟੀਆਂ ਚੁੱਕ ਕੇ ਲੈ ਗਏ।
ਨਈਆਂਵਾਲਾ ਥਾਣੇ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਡੀਐਸਪੀ ਭੁੱਚੋ ਮੰਡੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਸੁਨਸਾਨ ਇਲਾਕੇ ਵਿੱਚ ਬਣਿਆ ਹੋਇਆ ਸੀ, ਜਿਸ ਦਾ ਚੋਰਾਂ ਨੇ ਪੂਰਾ ਫਾਇਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਦੋ ਜਾਂ ਤਿੰਨ ਚੋਰਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਕਲੀਨਿਕ ਵਿੱਚੋਂ ਏਸੀ, ਦਵਾਈਆਂ ਅਤੇ ਹੋਰ ਸਮਾਨ ਚੋਰੀ ਕਰਕੇ ਲਿਆ ਗਿਆ ਹੈ।
ਡੀਐਸਪੀ ਨੇ ਕਿਹਾ ਕਿ ਹੁਣ ਜਿੱਥੇ ਜਿੱਥੇ ਆਮ ਆਦਮੀ ਕਲੀਨਿਕ ਬਣੇ ਹਨ, ਉੱਥੇ ਪੈਟਰੋਲਿੰਗ ਵਧਾਈ ਜਾ ਰਹੀ ਹੈ, ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾ ਹੋ ਸਕਣ।
ਉਨ੍ਹਾਂ ਕਿਹਾ ਕਿ ਅੱਜ ਰਾਤ ਜਾਂ ਕੱਲ੍ਹ ਸਵੇਰੇ ਤੱਕ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।









































