ਜਲੰਧਰ. ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ, ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕੀਤੇ ਹਨ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਸਰਕਾਰ ਵਲੋਂ ਜਾਰੀ ਨਵੇਂ ਫਰਮਾਨ ਮੁਤਾਬਿਕ ਹੁਣ ਹਰ ਵੀਕੈਂਡ ਵਿਚ ਕੋਈ ਵੀ ਦੁਕਾਨ, ਬਾਜ਼ਾਰ ਅਤੇ ਦਫਤਰ ਨਹੀਂ ਖੁੱਲ੍ਹਣਗੇ। ਸਿਰਫ ਉਦਯੋਗਿਕ ਇਕਾਈਆਂ ਹੀ ਖੁਲ੍ਹ ਸਕਦੀਆਂ ਹਨ। ਇਸ ਦੇ ਨਾਲ ਹੀ ਜ਼ਰੂਰੀ ਚੀਜ਼ਾਂ, ਦੁੱਧ, ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਆਦੇਸ਼ਾਂ ਅਨੁਸਾਰ ਕੋਈ ਵਾਹਨ ਬਾਹਰ ਨਹੀਂ ਆ ਸਕਦਾ। ਉਸ ਲਈ ਇਕ ਈ-ਪਾਸ ਦੀ ਜ਼ਰੂਰਤ ਹੋਏਗੀ।






































