ਜਲੰਧਰ, 5 ਨਵੰਬਰ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਜਲੰਧਰ ‘ਚ ਇੱਕ ਸਿੱਖ ਪਰਿਵਾਰ ਵੱਲੋਂ ਖਾਸ ਪਹਿਲ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਰੇਹੜੀ ‘ਤੇ ਘਰ ਦਾ ਖਾਣਾ ਵੇਚ ਕੇ ਪਰਿਵਾਰ ਚਲਾਉਣ ਵਾਲੇ ਕਮਲਜੀਤ ਸਿੰਘ ਨੇ ਗੁਰਪੁਰਬ ‘ਤੇ ਸਿਰਫ਼ 13 ਰੁਪਏ ‘ਚ ਕੜੀ-ਚਾਵਲ ਤੇ ਰਾਜਮਾ-ਚਾਵਲ ਵੇਚੇ।
ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਾਂਝ, ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ ਹੈ। ਉਹ ਕਹਿੰਦੇ ਹਨ, “ਗੁਰੂ ਸਾਹਿਬ ਨੇ ਸਭ ਕੁਝ 13-13 ਰੁਪਏ ‘ਚ ਤੋਲ ਦਿੱਤਾ ਸੀ, ਕਿਉਂਕਿ ਉਹ ਮੰਨਦੇ ਸਨ ਕਿ ਸਭ ਕੁਝ ਪ੍ਰਭੂ ਦਾ ਹੈ।” ਇਸੇ ਮਰਯਾਦਾ ‘ਚ ਉਹਨਾਂ ਨੇ ਵੀ ਇਹ ਸੇਵਾ ਕੀਤੀ ਹੈ।
ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ‘ਤੇ ਤੁਰਨਾ ਚਾਹੀਦਾ ਹੈ ਤੇ ਸੇਵਾ ਅਤੇ ਭਲਾਈ ਦੇ ਕੰਮਾਂ ‘ਚ ਹਿੱਸਾ ਲੈਣਾ ਚਾਹੀਦਾ ਹੈ।







































