ਨਵੀਂ ਦਿੱਲੀ, 6 ਸਤੰਬਰ | ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਹ ਸੀ.ਐਸ.ਟੀ. ਵਿੱਚ ਹੋਣੀ ਕੱਟੋਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦੇ ਇਰਾਦੇ ਨਾਲ ਆਪਣੀਆਂ ਸਵਾਰੀ ਗੱਡੀਆਂ ਦੀਆਂ ਕੀਮਤਾਂ ‘ਚ ₹65,000 ਤੋਂ ਲੈ ਕੇ ₹1.45 ਲੱਖ ਰੁਪਏ ਤੱਕ ਦੀ ਕੱਟੋਤੀ ਕਰੇਗੀ। ਕੰਪਨੀ ਨੇ ਕਿਹਾ ਕਿ ਸਵਾਰੀ ਗੱਡੀਆਂ ਦੀਆਂ ਕੀਮਤਾਂ ਵਿੱਚ ਇਹ ਕੱਟੋਤੀ 22 ਸਤੰਬਰ ਤੋਂ ਲਾਗੂ ਹੋ ਜਾਵੇਗੀ।
ਕੰਪਨੀ ਨੇ ਕਿਹਾ ਕਿ ਟਾਟਾ ਮੋਟਰਜ਼ ਦੀ ਛੋਟੀ ਕਾਰ ਟਿਆਗੋ ਹੁਣ ₹75,000 ਰੁਪਏ ਸਸਤੀ ਹੋ ਜਾਵੇਗੀ ਜਦਕਿ ਟਿਗੋਰ ਦੇ ਮਾਡਲ ₹80,000 ਰੁਪਏ ਅਤੇ ਅਲਟ੍ਰੋਜ਼ ਦੇ ਮਾਡਲ ₹1.10 ਲੱਖ ਰੁਪਏ ਸਸਤੇ ਹੋਣ ਜਾ ਰਹੇ ਹਨ। ਇਸ ਤਰ੍ਹਾਂ ਕੰਪੈਕਟ ਐਸ.ਯੂ.ਵੀ. ਪੰਚ ਦੀ ਕੀਮਤ ₹85,000 ਰੁਪਏ ਘਟੇਗੀ ਜਦ ਕਿ ਨੇਕਸਨ ਦੀ ਕੀਮਤ ₹1.55 ਲੱਖ ਰੁਪਏ ਤੱਕ ਘਟ ਜਾਵੇਗੀ।
ਕੰਪਨੀ ਨੇ ਮਿੱਡ-ਸਾਈਜ਼ੀ ਮਾਡਲ ਕਰਵ ਦੀ ਕੀਮਤਾਂ₹65,000 ਰੁਪਏ ਘਟਾਉਣ ਦਾ ਐਲਾਨ ਕੀਤਾ ਹੈ। ਪ੍ਰੀਮੀਅਮ ਐਸ.ਯੂ.ਵੀ. ਹੈਰੀਅਰ ਅਤੇ ਸਫਾਰੀ ਦੋਵਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ ₹1.40 ਲੱਖ ਅਤੇ ₹1.45 ਲੱਖ ਰੁਪਏ ਦੀ ਕੱਟੋਤੀ ਕੀਤੀ ਜਾਵੇਗੀ।