ਪੀ.ਐਨ.ਬੀ. ਬੈਂਕ ਤੋਂ ਸੋਨਾ ਹੋਇਆ ਚੋਰੀ, 40 ਲੱਖ ਰੁਪਏ ਦੀ ਦੱਸੀ ਜਾ ਰਹੀ ਕੀਮਤ

0
4135

ਮਾਨਸਾ  2 ਅਗਸਤ | – ਮਾਨਸਾ ਜ਼ਿਲ੍ਹੇ ਦੇ ਕਸਬਾ ਬੁੱਢਲਾਡਾ ‘ਚ ਪੀ.ਐਨ.ਬੀ. ਬੈਂਕ ਤੋਂ 337 ਗ੍ਰਾਮ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਮੈਨੇਜਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਬੁੱਢਲਾਡਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਸਣਯੋਗ ਹੈ ਕਿ ਬੈਂਕ ਮੈਨੇਜਰ ਸੰਜੇ ਕੁਮਾਰ ਨੇ ਚਪੜਾਸੀ ‘ਤੇ ਸ਼ੱਕ ਜਤਾਇਆ ਹੈ। ਉਨਾਂ ਨੇ ਕਿਹਾ ਕਿ ਪਹਿਲਾਂ ਵੀ ਉਸਨੂੰ ਇੱਕ ਵਾਰ ਚੋਰੀ ਕਰਦੇ ਹੋਏ ਫੜਿਆ ਗਿਆ ਸੀ । ਦਸਣਯੋਗ ਹੈ ਕਿ ਚੋਰੀ ਕੀਤੇ ਗਏ ਸੋਨੇ ਦੀ ਕੀਮਤ ਲਗਭਗ 40 ਲੱਖ ਰੁਪਏ ਦੱਸੀ ਜਾ ਰਹੀ ਹੈ।

ਜਿਵੇਂ ਕਿ ਫ਼ਰੀਦਕੋਟ ਦੇ ਸਾਦਿਕ ਪਿੰਡ ‘ਚ ਹੋਈ ਬੈਂਕ ਚੋਰੀ ਦੀ ਘਟਨਾ ਤੋਂ ਬਾਅਦ ਹੁਣ ਬੁੱਢਲਾਡਾ ਦੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ ‘ਚ ਵੀ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸੋਨਾ ਉਨ੍ਹਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਬੈਂਕ ਤੋਂ ਗੋਲਡ ਲੋਨ ਲੈ ਕੇ ਆਪਣਾ ਸੋਨਾ ਬੈਂਕ ‘ਚ ਰੱਖਿਆ ਹੋਇਆ ਸੀ। ਇਨ੍ਹਾਂ ਲੋਕਾਂ ਦੇ ਗੋਲਡ ਲੋਨ ਵਾਲਾ 337 ਗ੍ਰਾਮ ਸੋਨਾ ਬੈਂਕ ‘ਚ ਕੰਮ ਕਰਦੇ ਪਿਅੂਨ ਗੁਰਪ੍ਰੀਤ ਸਿੰਘ ਨੇ ਹੀ ਚੋਰੀ ਕਰ ਲਿਆ ਅਜਿਹੀ ਬੈਂਕ ਮੈਨੇਜਰ ਨੇ ਜੰਕੱਰੀ ਦਿੱਤੀ ਹੈ।

ਉਨ੍ਹਾਂ ਨੇ ਇਸ ਸੰਬੰਧੀ ਥਾਣਾ ਸਿਟੀ ਬੁੱਢਲਾਡਾ ਨੂੰ ਸ਼ਿਕਾਇਤ ਦਿੱਤੀ। ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਬੈਂਕ ਮੈਨੇਜਰ ਦੀ ਸ਼ਿਕਾਇਤ ‘ਤੇ ਪਿਅੂਨ ਗੁਰਪ੍ਰੀਤ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਚਲ ਰਹੀ ਹੈ।