ਗਰੀਬ ਪਰਿਵਾਰ ਨੇ ਧੀ ਦੇ ਵਿਆਹ ਲਈ ਲਗਾਈ ਮਦਦ ਦੀ ਗੁਹਾਰ

0
5728

 ਤਰਨਤਾਰਨ 1 ਅਗਸਤ | – ਹਰੇਕ ਮਾਂ-ਬਾਪ ਨੂੰ ਅਪਣੇ ਬੱਚਿਆਂ ਦੇ ਵਿਆਹ ਦਾ ਚਾਅ ਹੁੰਦਾ ਹੈ ਪਰ ਕਈ ਮਾਪੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਚਾਅ ਕਈ ਮਜਬੂਰੀਆਂ ਕਰਕੇ ਅਧੂਰੇ ਹੀ ਰਹਿ ਜਾਂਦੇ ਹਨ। ਅਜਿਹੀ ਹੀ ਇਕ ਮਾਂ ਅਪਣੀ ਧੀ ਦੇ ਵਿਆਹ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾਂ ਦੇ ਰਹਿਣ ਵਾਲੇ ਲੋੜਵੰਦ ਪਰਿਵਾਰ ਵਲੋਂ ਆਪਣੀ ਧੀ ਦੇ ਵਿਆਹ ਲਈ ਮਾਲੀ ਮਦਦ ਦੀ ਗੁਹਾਰ ਲਗਾਈ ਗਈ ਹੈ। ਪੀੜ੍ਹਤ ਪਰਿਵਾਰ ਨੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਦੀ ਦੇ ਵਿਆਹ ਲਈ ਯੋਗਦਾਨ ਪਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਲੜਕੀ ਦਾ ਵਿਆਹ ਨੇਪਰੇ ਚੜ੍ਹ ਸਕੇ। ਸਿਤੰਬਰ ਮਹੀਨੇ ਧੀ ਦਾ ਵਿਆਹ ਹੈ, ਪਰਿਵਾਰ ਨੇ ਸਮਾਜਸੇਵੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਦੀ 77101-82627 ਨੰਬਰ ‘ਤੇ ਸੰਪਰਕ ਕਰਕੇ ਮਦਦ ਕੀਤੀ ਜਾ ਸਕਦੀ ਹੈ।