ਮਾਸਕੋ 30 ਜੁਲਾਈ 2025 । – ਰੂਸ ’ਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ 8.8 ਤੀਬਰਤਾ ਦਾ ਭੂਚਾਲ ਆਇਆ। ਰੂਸ ਦੇ ਪੂਰਬੀ ਪ੍ਰਾਇਦੇਸ਼ਿਕ ਖੇਤਰ ਕਮਚਾਟਕਾ ‘ਚ ਦੁਨੀਆ ਨੇ ਸਭ ਤੋਂ ਵੱਡੀ ਭੂਚਾਲੀ ਹਿਲਚਲ ਵੇਖੀ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 4:54 ਵਜੇ ਆਇਆ ।
ਇਸ ਨਾਲ ਕਮਚਾਟਕਾ ‘ਚ 4 ਮੀਟਰ ਤੱਕ ਉੱਚੀ ਸੁਨਾਮੀ ਆਈ, ਜਿਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ । ਵਾਹਨ ਹਿਲਦੇ ਹੋਏ ਦਿਖਾਏ ਦਿੱਤੇ। ਅਮਰੀਕਾ ਦੇ ਭੂਗਰਭ ਵਿਗਿਆਨ ਵਿਭਾਗ (USGS) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 19.3 ਕਿਲੋਮੀਟਰ ਦੀ ਗਹਿਰਾਈ ’ਚ ਸੀ।
ਦੂਜੇ ਪਾਸੇ ਜਾਪਾਨ ਦੇ ਪੂਰਬੀ ਤਟ ਕੋਲ ਇੱਕ ਫੁੱਟ ਉੱਚੀ ਪਹਿਲੀ ਸੁਨਾਮੀ ਲਹਿਰ ਪਹੁੰਚੀ ਹੈ। ਜਾਪਾਨ ਨੇ ਲਗਭਗ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕਰ ਦਿੱਤਾ ਹੈ ।