ਥਾਣਾ ਕਿਲਾ ਲਾਲ ਸਿੰਘ ‘ਤੇ ਹੋਏ ਗ੍ਰੇਨੇਡ ਹਮਲੇ ਦਾ ਇੱਕ ਹੋਰ ਆਰੋਪੀ ਗ੍ਰਿਫ਼ਤਾਰੀ, ਹੁਣ ਤੱਕ ਹੋਈਆਂ 11 ਗ੍ਰਿਫ਼ਤਾਰੀਆਂ

0
1455

ਬਟਾਲਾ – ਦਿੱਲੀ ਪੁਲਿਸ ਨੇ ਬਟਾਲਾ ਦੇ ਕਿਲਾ ਲਾਲ ਸਿੰਘ ਥਾਣੇ ‘ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ‘ਚ ਇੱਕ ਹੋਰ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਇੰਦੌਰ ਤੋਂ ਫੜੇ ਗਏ ਆਕਾਸ਼ਦੀਪ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਹੋਈ। ਜਾਂਚ ‘ਚ ਪਤਾ ਲੱਗਿਆ ਕਿ 7 ਅਪ੍ਰੈਲ ਨੂੰ ਹੋਏ ਹਮਲੇ ਦੇ ਦੋਸ਼ੀਆਂ ਨੂੰ ਠਹਿਰਾਉਣ ਦੀ ਵੱਵਸਥਾ ਇਸਨੇ ਹੀ ਕੀਤੀ ਸੀ।

ਇਹ ਮਾਮਲਾ NIA (ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ) ਕੋਲ ਹੈ। ਫੜੇ ਗਏ ਆਰੋਪੀ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਚੰਨਕੇ ਨਿਵਾਸੀ ਕਰਨਵੀਰ ਸਿੰਘ ਵਜੋਂ ਹੋਈ ਹੈ। ਕਰਨਵੀਰ ਦੀ ਉਮਰ 22 ਸਾਲ ਹੈ ਅਤੇ ਉਹ ਸਿਰਫ਼ 12ਵੀਂ ਪਾਸ ਹੈ। ਉਸਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ‘ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਹੈਂਡਲਰ ਨਾਲ ਜੁੜਿਆ ਹੋਇਆ ਸੀ। ਉਥੋਂ ਹੀ ਉਸਨੂੰ ਹਮਲੇ ਦੀ ਯੋਜਨਾ ਅਤੇ ਪੈਸੇ ਮਿਲਦੇ ਸਨ।

ਸਾਲ 2024 ‘ਚ ਉਹ BKI ਦੇ ਨੈੱਟਵਰਕ ਰਾਹੀਂ ਵੈਸਟ ਏਸ਼ੀਆ ਦੇ ਇੱਕ ਦੇਸ਼ ਵੀ ਗਿਆ ਸੀ। ਪੁੱਛਗਿੱਛ ਦੌਰਾਨ ਉਸਨੇ ਇਹ ਵੀ ਕਬੂਲਿਆ ਕਿ ਹਮਲੇ ਤੋਂ ਪਹਿਲਾਂ ਉਸਨੇ ਦੋ ਸ਼ੱਕੀ ਵਿਅਕਤੀਆਂ ਨੂੰ ਆਪਣੇ ਘਰ ‘ਚ ਠਹਿਰਾਇਆ ਸੀ ਅਤੇ ਇਨ੍ਹਾਂ ਹੀ ਲੋਕਾਂ ਨੇ ਜਾ ਕੇ ਥਾਣੇ ‘ਤੇ ਗ੍ਰੇਨੇਡ ਸੁੱਟਿਆ ਸੀ। ਇਸ ਮਾਮਲੇ ‘ਚ ਹੁਣ ਤੱਕ ਹੁਣ ਤੱਕ 11 ਗ੍ਰਿਫ਼ਤਾਰੀਆਂ ਹੋ ਚੁਕੀਆਂ ਹਨ |