ਐਚ ਐਮ ਵੀ ਯੂਨਿਟ ਵੱਲੋਂ ਆਟੋਨਮੀ(ਖੁਦ ਮੁਖਤਿਆਰ ਸੰਸਥਾ)ਦੇ ਵਿਰੋਧ ਵਿੱਚ ਪ੍ਰਦਰਸ਼ਨ

0
37

ਜਲੰਧਰ, 22 APRIL | ਐਚ ਐਮ ਵੀ ਯੂਨੀਅਨ ਨੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਬੈਨਰ ਹੇਠ ਐਚ ਐਮ ਵੀ ਕਾਲਜ ਵਿੱਚ ਅਧਿਆਪਕਾਂ ਕਾਲੇ ਬਿੱਲੇ ਲਾ ਕੇ ਡੀ ਏ ਵੀ ਕਾਲਜ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਦੀ ਕਾਲਜ ਨੂੰ ਆਟੋਨਮਸ ਬਣਾਉਣ ਦੀ ਕੋਸ਼ਿਸ਼ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸਭ ਅਧਿਆਪਕਾਂ ਨੇ ਇਸ ਦਾ ਖੰਡਨ ਕੀਤਾ ਕਿ ਆਟੋਨਮਸ ਵਰਗੀ ਨੀਤੀ ਨਾਲ ਕਾਲਜ ਦਾ ਭਵਿੱਖ ਦਾਅ ਤੇ ਲਾਇਆ ਜਾ ਰਿਹਾ ਹੈ। ਮੈਨੇਜਮੈਂਟ ਦੀ ਆਟੋਨਮਸ ਜਾਂ ਖੁਦ ਮੁਖਤਿਆਰ ਸੰਸਥਾ ਬਣਾਉਣ ਦੀ ਨੀਤੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹੱਕ ਵਿੱਚ ਬਹੁਤ ਹੀ ਨਿੰਦਣਯੋਗ ਹੈ। ਐਚ ਐਮ ਵੀ ਯੂਨਿਟ ਦੇ ਸਭ ਮੈਂਬਰਾ ਦੁਆਰਾ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਬੈਨਰ ਹੇਠ ਆਉਣ ਵਾਲੇ ਦਿਨਾਂ ਵਿੱਚ ਇਹ ਲੜਾਈ ਹੋਰ ਤਿੱਖੀ ਕੀਤੀ ਜਾਏਗੀ ।ਜਿਸ ਦੇ ਵਿੱਚ ਕਾਲਜ ਕੈਂਪਸ ਵਿੱਚ ਦੋ ਦੋ ਘੰਟੇ ਦਾ ਧਰਨਾ ,ਕੈਂਡਲ ਮਾਰਚ, ਭੁੱਖ ਹੜਤਾਲ,29 ਤਰੀਕ ਨੂੰ ਦਿੱਲੀ ਡੀ ਏ ਵੀ ਕਾਲਜਿਜ਼ ਮੈਨੇਜਮੈਂਟ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਅੱਠ ਸਰਕਾਰੀ ਕਾਲਜਾਂ ਨੂੰ ਆਟੋਨੋਮਸ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਰ ਚੁਫੇਰਿਉਂ ਹੋਈ ਵਿਰੋਧਤਾ ਕਾਰਨ ਇਹ ਫੈਸਲਾ ਸਰਕਾਰ ਨੂੰ ਵੀ ਵਾਪਸ ਲੈਣਾ ਪਿਆ।