Smart phone ਨਾ ਹੋਣ ਕਾਰਨ ਆਨਲਾਇਨ ਕਲਾਸਾਂ ਨਹੀਂ ਲਾ ਸਕੀ ਗਰੀਬ ਮਜਦੂਰ ਦੀ ਧੀ, ਕਰ ਲਈ ਖੁਦਕੁਸ਼ੀ

0
1679

ਮਾਨਸਾ. ਲੌਕਡਾਊਨ ਕਾਰਨ ਆਨਲਾਇਨ ਕਲਾਸਾਂ ਵਿਦਿਆਰਥੀਆਂ ਲਈ ਵੱਡੀ ਪਰੇਸ਼ਾਨੀ ਬਣ ਗਈਆਂ ਹਨ। ਮਾਨਸਾ ਜਿਲ੍ਹੇ ਦੇ ਪਿੰਡ ਧਰਮਕੋਟ ਦੀ ਇਕ ਵਿਦਿਆਰਥਨ ਵਲੋਂ ਸਮਾਰਟਫੋਨ ਨਾ ਹੋਣ ਕਾਰਨ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀ ਗਰੀਬ ਦੀ ਧੀ ਹੈ ਅਤੇ ਉਸਦੇ ਖੁਦਕੁਸ਼ੀ ਕਰਨ ਦਾ ਕਾਰਨ ਉਸ ਕੋਲ ਸਮਾਰਟ ਫੋਨ ਨਾ ਹੋਣਾ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ ਇਕ ਵਿਦਿਆਰਥਣ ਸਮਾਰਟਫੋਨ ਨਾ ਹੋਣ ਕਾਰਨ ਆਨਲਾਇਨ ਕਲਾਸਾਂ ਨਹੀਂ ਲਗਾ ਪਾ ਰਹੀ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਸਮਾਰਟ ਫੋਨ ਨਾ ਹੋਣ ਕਾਰਨ ਇਸ ਲੜਕੀ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ।

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ 11ਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਸਮਾਰਟਫੋਨ ਨਾ ਹੋਣ ਕਾਰਨ ਪਰੇਸ਼ਾਨ ਸੀ। ਮਨਦੀਪ ਕੌਰ ਜੋ ਕਿ ਇਕ ਮਜ਼ਦੂਰ ਦੀ ਧੀ ਹੈ, ਕੋਲ ਸਮਾਰਟਫੋਨ ਨਹੀਂ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਰਮਨਦੀਪ ਕੌਰ ਆਪਣੇ ਪਰਿਵਾਰ ਨੂੰ ਹਰ ਰੋਜ਼ ਸਮਾਰਟਫੋਨ ਲੈਣ ਬਾਰੇ ਕਹਿੰਦੀ ਸੀ, ਪਰ ਗਰੀਬੀ ਕਾਰਨ ਉਸ ਦਾ ਪਿਤਾ ਫੋਨ ਨਹੀਂ ਲੈ ਕੇ ਦੇ ਸਕਿਆ। ਜਿਸ ਕਾਰਨ ਰਮਨਦੀਪ ਕੌਰ ਪਰੇਸ਼ਾਨ ਸੀ।

ਪਿਡ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਾ ਦੇ ਜਾਂਚ ਅਧਿਕਾਰੀ ਮੱਖਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।