ਜਲੰਧਰ : ਸ਼ਰਾਬ ਪੀਣ ਵਾਲਿਆ ਨੂੰ ਵੱਡਾ ਝਟਕਾ, 11 ਤੇ 12 ਫਰਵਰੀ ਨੂੰ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ,ਜਾਣੋ ਪੂਰਾ ਮਾਮਲਾ

0
1581

ਜਲੰਧਰ: 6/ ਫਰਵਰੀ, ਜਲੰਧਰ ਵਿਚ 11 ਤੇ 12 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਵਿਚ ਕੁਝ ਥਾਵਾਂ ‘ਤੇ ਨਹੀਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ।  ਇਸ ਖਬਰ ਨੂੰ ਸੁਣ ਕੇ ਸ਼ਰਾਬ ਪੀਣ ਵਾਲਿਆ ਨੂੰ ਵੱਡਾ ਝਟਕਾ ਲੱਗਾ ਹੈ।ਇਸ ਦੀ ਵਜ੍ਹਾ ਇਹ ਹੈ ਕਿ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਜਿਸ ਕਾਰਨ 11 ਫਰਵਰੀ ਨੂੰ ਵੱਖ-ਵੱਖ ਧਾਰਮਿਕ ਸੰਗਠਨਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ, ਭਾਰਤੀ ਸਿਵਲ ਸੁਰੱਖਿਆ ਜ਼ਾਬਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਹੁਕਮ ਦਿੱਤਾ ਹੈ ਕਿ ਉਕਤ ਸਮਾਗਮ ਦੌਰਾਨ, 11 ਅਤੇ 12 ਫਰਵਰੀ, 2025 ਨੂੰ ਜਲੰਧਰ ਜ਼ਿਲ੍ਹੇ ਵਿੱਚ ਸ਼ੋਭਾ ਯਾਤਰਾ ਦੇ ਰੂਟ ਅਤੇ ਧਾਰਮਿਕ ਸਮਾਰੋਹ ਸਥਾਨ ਦੇ ਨੇੜੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ। 12 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ ਤੇ ਇਸ ਦਿਨ ਰਾਜ ਭਰ ਦੇ ਸਕੂਲ,ਕਾਲਜ,ਸਰਕਾਰੀ ਅਦਾਰੇ ਵੀ ਬੰਦ ਰਹਿਣਗੇ । ਸ਼ਾਤੀ ਬਣਾਏ ਰੱਖਣ ਲਈ ਜਲੰਧਰ ਪ੍ਰਸ਼ਾਸ਼ਨ ਵੱਲੋਂ  ਇਹ ਫੈਸਲਾ ਲਿਆ ਗਿਆ ਹੈ।