ਪੰਜਾਬ ਦੇ ਨੌਜਵਾਨ ਲੜਕੇ-ਲੜਕਿਆਂ ਲਈ ਸੁਨਹਿਰੀ ਮੌਕਾ, ਸਰਕਾਰ ਨੇ ਇਨ੍ਹਾਂ ਪੋਸਟਾਂ ਲਈ ਕੱਢਿਆ ਨੋਟੀਫਿਕੇਸ਼ਨ

0
89
ਚੰਡੀਗੜ੍ਹ, 9 ਜਨਵਰੀ | ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਨੇ ਰਾਜ ਸਿਵਲ ਸੇਵਾ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਜਾਰੀ ਸ਼ਡਿਊਲ ਅਨੁਸਾਰ ਇਸ ਪ੍ਰੀਖਿਆ ਲਈ ਅਰਜ਼ੀਆਂ 3 ਜਨਵਰੀ ਤੋਂ ਸ਼ੁਰੂ ਹੋਈਆਂ ਸਨ ਅਤੇ 31 ਜਨਵਰੀ ਤੱਕ ਉਪਲਬਧ ਰਹਿਣਗੀਆਂ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://ppsc.gov.in/ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਪ੍ਰੀਖਿਆ ਰਾਹੀਂ ਕੁੱਲ 322 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 46 ਅਸਾਮੀਆਂ ਪੰਜਾਬ ਸਿਵਲ ਸੇਵਾਵਾਂ ਕਾਰਜਕਾਰੀ ਸ਼ਾਖਾ ਲਈ ਅਤੇ 27 ਅਸਾਮੀਆਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਲਈ ਹੋਣਗੀਆਂ।
ਇਸ ਤੋਂ ਇਲਾਵਾ 121 ਤਹਿਸੀਲਦਾਰ, 13 ਆਬਕਾਰੀ ਤੇ ਕਰ ਅਫ਼ਸਰ, 49 ਖੁਰਾਕ ਤੇ ਸਿਵਲ ਸਪਲਾਈ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀਆਂ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਪਰੇਸ਼ਨ ਸੁਸਾਇਟੀਆਂ ਦੀਆਂ 21 ਅਸਾਮੀਆਂ ਅਤੇ ਲੇਬਰ ਕਮ ਕੰਸੀਲੀਏਸ਼ਨ ਅਫ਼ਸਰ ਦੀਆਂ 3 ਅਸਾਮੀਆਂ ਸਮੇਤ ਹੋਰ ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://www.ppsc.gov.in/ ‘ਤੇ ਜਾਣਾ ਪਵੇਗਾ।
ਹੁਣ ਹੋਮਪੇਜ ‘ਤੇ ppsc recruitment 2025 ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਪ੍ਰਦਾਨ ਕਰੋ।
ਬਿਨੈ-ਪੱਤਰ ਜਮ੍ਹਾ ਕਰੋ, ਲੋੜੀਂਦੇ ਦਸਤਾਵੇਜ਼ ਹੁਣੇ ਇਕੱਠੇ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਉਸ ਦਾ ਪ੍ਰਿੰਟਆਊਟ ਰੱਖੋ।
ਅਰਜ਼ੀ ਦੇਣ ਵੇਲੇ ਉਮੀਦਵਾਰਾਂ ਨੂੰ ਸਿਰਫ ਇਕ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਉਹ ਅਧਿਕਾਰਤ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਫਿਰ ਹੀ ਅਪਲਾਈ ਕਰੋ ਕਿਉਂਕਿ ਜੇਕਰ ਬਿਨੈ-ਪੱਤਰ ਵਿਚ ਕੋਈ ਅੰਤਰ ਪਾਇਆ ਜਾਂਦਾ ਹੈ ਤਾਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ।