ਲੁਧਿਆਣਾ ‘ਚ ਚੋਰਾਂ ਦੇ ਹੌਲਸੇ ਬੁਲੰਦ ! ਪੁਲਿਸ ਥਾਣੇ ਦੇ ਨੇੜੇ ਸਥਿਤ ਮੋਬਾਈਲਾਂ ਦੀ ਦੁਕਾਨ ‘ਚੋਂ ਨਕਦੀ ਤੇ ਫੋਨ ਕੀਤੇ ਚੋਰੀ

0
576

ਲੁਧਿਆਣਾ, 14 ਦਸੰਬਰ | ਥਾਣਾ ਡਵੀਜ਼ਨ ਨੰਬਰ 2 ਤੋਂ ਕੁਝ ਕਦਮ ਦੂਰ ਇੱਕ ਮੋਬਾਈਲ ਦੀ ਦੁਕਾਨ ਵਿਚ ਚੋਰੀ ਦੀ ਘਟਨਾ ਵਾਪਰੀ ਹੈ। ਚੋਰ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ। ਉਸ ਦੀਆਂ ਇਹ ਹਰਕਤਾਂ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਬਦਮਾਸ਼ ਨੇ ਆਪਣਾ ਚਿਹਰਾ ਛੁਪਾ ਲਿਆ ਸੀ।

ਉਹ ਦੁਕਾਨ ਦੇ ਬਾਹਰ ਲੱਗੇ ਖੰਭੇ ਦੀ ਮਦਦ ਨਾਲ ਛੱਤ ‘ਤੇ ਪਹੁੰਚ ਗਿਆ। ਚੋਰ ਨੇ ਦੁਕਾਨ ਤੋਂ ਨਕਦੀ, ਵਿਦੇਸ਼ੀ ਕਰੰਸੀ ਅਤੇ 12 ਮੋਬਾਈਲ ਫੋਨ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਤਿੰਦਰਪਾਲ ਸਿੰਘ ਉਰਫ ਲਵਲੀ ਨੇ ਦੱਸਿਆ ਕਿ ਕਲਗੀਧਰ ਚੌਕ ਵਿਖੇ ਉਸ ਦੀ ਲਵਲੀ ਗੈਜੇਟ ਨਾਂ ਦੀ ਦੁਕਾਨ ਹੈ।

ਉਹ ਮੋਬਾਈਲ ਫ਼ੋਨ ਖਰੀਦਣ, ਵੇਚਣ ਅਤੇ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਚੋਰ ਅੱਧੀ ਰਾਤ ਨੂੰ ਦੁਕਾਨ ਦੇ ਬਾਹਰ ਲੱਗੇ ਖੰਭੇ ਦੀ ਮਦਦ ਨਾਲ ਛੱਤ ਤੋਂ ਅੰਦਰ ਦਾਖਲ ਹੋਇਆ। ਉਸ ਨੇ ਦੁਕਾਨ ’ਚੋਂ ਕਰੀਬ 5 ਹਜ਼ਾਰ ਰੁਪਏ ਦੀ ਨਕਦੀ, 20 ਹਜ਼ਾਰ ਡਾਲਰ ਅਤੇ 12 ਮੋਬਾਈਲ ਫੋਨ ਚੋਰੀ ਕਰ ਲਏ। ਜਦੋਂ ਸਵੇਰੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਕੈਸ਼ ਬਾਕਸ ਖਿਲਰਿਆ ਪਿਆ ਸੀ। ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਬਦਮਾਸ਼ ਚੋਰੀ ਕਰਦੇ ਨਜ਼ਰ ਆਏ। ਮੌਕੇ ’ਤੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਲਵਲੀ ਨੇ ਦੱਸਿਆ ਕਿ ਉਸ ਦੀ ਦੁਕਾਨ ਥਾਣਾ ਡਵੀਜ਼ਨ ਨੰਬਰ 2 ਤੋਂ ਕੁਝ ਹੀ ਦੂਰੀ ‘ਤੇ ਹੈ।

ਬਦਮਾਸ਼ਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਥਾਣਿਆਂ ਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ਸੁਰੱਖਿਅਤ ਨਹੀਂ ਹਨ। ਵੀਡੀਓ ‘ਚ ਚੋਰ ਆਟੋ ‘ਚ ਭੱਜਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)