ਜਲੰਧਰ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਦਾ ਤਬਾਦਲ, ਲੁਧਿਆਣਾ ਭੇਜਿਆ, ਰਣਬੀਰ ਖੱਟੜਾ ਜਲੰਧਰ ਰੇਂਜ ਦੇ ਡੀਆਈਜੀ ਬਣੇ

0
1402

ਜਲੰਧਰ . ਸਰਕਾਰ ਨੇ ਜਲੰਧਰ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਆਈਪੀਐਸ ਨੌਨਿਹਾਲ ਸਿੰਘ ਨੂੰ ਹੁਣ ਲੁਧਿਆਣਾ ਰੇਂਜ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਫਿਲਹਾਲ ਆਈਜੀ ਜਲੰਧਰ ਰੇਂਜ ਦੀ ਪੋਸਟ ‘ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ।

ਸਰਕਾਰ ਨੇ ਕੁੱਲ 14 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਆਈਪੀਐਸ ਅਧਿਕਾਰੀਆਂ ਵਿੱਚ ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਸੀਏਡੀ ਪੰਜਾਬ ਤੇ ਵਾਧੂ ਚਾਰਜ ਮਹਿਲਾ ਤੇ ਬਾਲ ਮਾਮਲੇ ਅਤੇ ਵਾਧੂ ਚਾਰਜ ਏਡੀਜੀਪੀ ਆਈਵੀਸੀ, ਜਤਿੰਦਰ ਕੁਮਾਰ ਜੈਨ ਨੂੰ ਏਡੀਜੀਪੀ ਪੀਬੀਆਈ -2 ਅਤੇ ਵਾਧੂ ਚਾਰਜ ਏਡੀਜੀਪੀ ਪਾਲਿਸੀ ਐਂਡ ਰੂਲਜ਼ ਅਤੇ ਐਸਓਜੀ ਪਟਿਆਲਾ, ਬੀ. ਚੰਦਰ ਸ਼ੇਖਰ ਨੂੰ ਏਡੀਜੀਪੀ ਕਰਾਈਮ -1 ਅਤੇ ਵਾਧੂ ਚਾਰਜ ਏਡੀਜੀਪੀ ਐਸਟੀਐਫ, ਐਮਐਫ ਫਾਰੂਕੀ ਨੂੰ ਆਈਜੀ ਪੀਏਪੀ ਜਲੰਧਰ ਅਤੇ ਵਾਧੂ ਚਾਰਜ ਆਈਜੀ ਆਫ਼ਤ ਪ੍ਰਬੰਧਨ ਪੰਜਾਬ, ਨੌਨਿਹਾਲ ਸਿੰਘ ਨੂੰ ਆਈਜੀ ਲੁਧਿਆਣਾ ਰੇਂਜ, ਜਸਕਰਨ ਸਿੰਘ ਨੂੰ ਆਈਜੀ ਬਠਿੰਡਾ ਰੇਂਜ, ਏਕੇ ਮਿੱਤਲ ਨੂੰ ਆਈਜੀ ਹੈਡਕੁਆਟਰ ਪੰਜਾਬ, ਡਾ ਕੌਸਤਭ ਸ਼ਰਮਾ ਨੂੰ ਆਈਜੀ ਫਰੀਦਕੋਟ ਰੇਂਜ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਪ੍ਰੋਵੀਜ਼ਨਿੰਗ ਪੰਜਾਬ, ਪਰਦੀਪ ਕੁਮਾਰ ਯਾਦਵ ਨੂੰ ਆਈਜੀ ਤਕਨੀਕੀ ਸੇਵਾਵਾਂ ਪੰਜਾਬ, ਸੁਰਿੰਦਰ ਕੁਮਾਰ ਕਾਲੀਆ ਨੂੰ ਆਈਜੀ ਪੀਏਪੀ-2 ਜਲੰਧਰ, ਰਣਬੀਰ ਸਿੰਘ ਖੱਟੜਾ ਨੂੰ ਡੀਆਈਜੀ ਜਲੰਧਰ ਰੇਂਜ, ਸੁਖਮਿੰਦਰ ਸਿੰਘ ਮਾਨ ਨੂੰ ਕਮਾਂਡੈਂਟ 9ਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ ਅਤੇ ਪਾਟਿਲ ਕੇਤਨ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਵਾਧੂ ਚਾਰਜ ਏਆਈਜੀ ਐਸਐਸਓਸੀ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿੱਚ ਰਾਜਿੰਦਰ ਸਿੰਘ ਨੂੰ ਐਸਐਸਪੀ ਗੁਰਦਾਸਪੁਰ, ਸਵਰਨਦੀਪ ਸਿੰਘ ਨੂੰ ਐਸਐਸਪੀ ਫਰੀਦਕੋਟ, ਮਨਜੀਤ ਸਿੰਘ ਨੂੰ ਏਆਈਜੀ ਏਆਰਪੀ ਅਤੇ ਐਸਡੀਆਰਐਫ਼ ਜਲੰਧਰ ਅਤੇ ਮਨਜੀਤ ਸਿੰਘ ਨੂੰ ਕਮਾਂਡੈਂਟ 80ਵੀਂ ਬਟਾਲੀਅਨ ਪੀਏਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)