ਪਠਾਨਕੋਟ ‘ਚ 7 ਹੋਰ ਕੋਰੋਨਾ ਮਰੀਜ਼ ਆਏ ਸਾਹਮਣੇ, ਜ਼ਿਲ੍ਹੇ ‘ਚ ਗਿਣਤੀ ਵੱਧ ਕੇ ਹੋਈ 31

0
1108

ਪਠਾਨਕੋਟ . ਪੰਜਾਬ ਵਿਚ ਕੋਰੋਨਾ ਦੇ ਮਰੀਜ਼ ਜਿੱਥੇ ਠੀਕ ਹੋ ਰਹੇ ਹਨ ਉੱਥੇ ਹੀ ਨਵੇਂ ਕੇਸ ਵੀ ਸਾਹਮਣੇ ਆ ਰਹੇ ਹਨ। ਅੱਜ ਪਠਾਨਕੋਟ ਵਿਚ 7 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਪਿਛਲੇ ਦਿਨੀਂ ਮੀਰਪੁਰ ਕਾਲੋਨੀ ਵਾਸੀ ਜੋ ਵਿਅਕਤੀ ਕਰੋਨਾ ਪਾਜੀਟਿਵ ਆਇਆ ਸੀ ਉਸ ਦੇ ਸੰਪਰਕ ਆਏ ਸਨ। ਨਵੇਂ ਮਾਮਲੇ ਵਿਚੋਂ ਇਕ ਏਅਰ ਫੋਰਸ ਵਾਸੀ ਹੈ ਤੇ ਦੂਜਾ ਵਿਅਕਤੀ ਦੀਨਾਨਗਰ ਵਾਸੀ ਹੈ। ਪਹਿਲਾਂ ਪਠਾਨਕੋਟ ਵਿੱਚ ਮੰਗਲਵਾਰ ਤੱਕ 24 ਕਰੋਨਾ ਪਾਜੀਟਿਵ ਮਰੀਜ ਸਨ ਤੇ ਅੱਜ 7 ਲੋਕ ਕਰੋਨਾ ਪਾਜੀਟਿਵ ਆਉਂਣ ਨਾਲ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 31 ਹੋ ਗਈ ਹੈ।

ਡਿਪਟੀ ਕਮਿਸ਼ਨਰ ਗੁਰਪ੍ਰੀਤ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲੋਕਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਇਸ ਕੜੀ ਨੂੰ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ ਲੋਕਾਂ ਨੂੰ ਜਾਗਰੂਕ ਕਰਨਾ ਤੇ ਕੋਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਸਾਨੂੰ ਜਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।