ਲੁਧਿਆਣਾ ‘ਚ ਗਰਮਾਇਆ ਮਾਹੌਲ, ਨਗਰ ਨਿਗਮ ਦੇ ਅਧਿਕਾਰੀ ਤੇ ਲੋਕ ਹੋਏ ਆਹਮੋ-ਸਾਹਮਣੇ, ਜਾਣੋ ਕੀ ਹੈ ਮਾਮਲਾ

0
166

ਲੁਧਿਆਣਾ, 25 ਨਵੰਬਰ | ਇੱਥੋਂ ਦੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਨੂੰ ਜਾਣ ਵਾਲੀ ਸੜਕ ਨੂੰ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਕਾਰਵਾਈ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ।

ਨਗਰ ਨਿਗਮ ਵੱਲੋਂ ਇਹ ਕਾਰਵਾਈ ਰਾਹੋਂ ਰੋਡ ’ਤੇ ਸਥਿਤ ਜੈਨ ਕਾਲੋਨੀ, ਭਾਗਿਆ ਹੋਮਜ਼ ਤੋਂ ਲੈ ਕੇ ਟਿੱਬਾ ਰੋਡ, ਤਾਜਪੁਰ ਰੋਡ ਵੱਲ ਹਾਈ ਟੈਂਸ਼ਨ ਤਾਰਾਂ ਹੇਠੋਂ ਲੰਘਦੀ ਸੜਕ ਨੂੰ ਖੋਲ੍ਹਣ ਦੇ ਨਾਂ ’ਤੇ ਕੀਤੀ ਗਈ ਹੈ, ਜਿਸ ਲਈ ਇਮਾਰਤੀ ਸ਼ਾਖਾ ਦੇ ਸਮੂਹ ਸਟਾਫ਼ ਨੇ ਚਾਰ ਜ਼ੋਨਾਂ ਵਿਚ ਭਾਰੀ ਪੁਲਿਸ ਬਲ ਦੀ ਮਦਦ ਲਈ।
ਇਸ ਕਾਰਵਾਈ ਦਾ ਇਲਾਕੇ ਦੇ ਲੋਕਾਂ ਨੇ ਵਿਰੋਧ ਕਰਦਿਆਂ ਨਗਰ ਨਿਗਮ ਦੀਆਂ ਬੀਐਂਡਵੀ ਗੱਡੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਮੇਨ ਰਾਹੋਂ ਰੋਡ ’ਤੇ ਧਰਨਾ ਦਿੱਤਾ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)