ਪ੍ਰਿੰਕਲ ਫਾਇਰਿੰਗ ਮਾਮਲੇ ‘ਚ ਨਵਾਂ ਖੁਲਾਸਾ ! 10 ਦਿਨ ਪਹਿਲਾਂ ਯੂਪੀ ਤੋਂ ਮੰਗਵਾਏ ਸਨ ਹਥਿਆਰ, ਸ਼ੂਟਰ ਸੀ ਨਵੇਂ

0
173

ਲੁਧਿਆਣਾ, 11 ਨਵੰਬਰ | ਜੁੱਤੀ ਕਾਰੋਬਾਰੀ ਪ੍ਰਿੰਕਲ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਗੈਂਗਸਟਰ ਰਿਸ਼ਭ ਬੈਨੀਪਾਲ ਉਰਫ਼ ਨਾਨੂ ਨੇ ਘਟਨਾ ਤੋਂ 10 ਦਿਨ ਪਹਿਲਾਂ ਯੂਪੀ ਤੋਂ 3 ਤੋਂ 4 ਹਥਿਆਰ ਮੰਗਵਾਏ ਸਨ। ਸ਼ੂਟਰ ਫਰੈਸ਼ਰ ਸੀ। ਇਸ ਲਈ ਘਟਨਾ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਉਸ ਨੂੰ ਬਰਾਊਨ ਰੋਡ ‘ਤੇ ਇਕ ਹੋਟਲ ਵਿਚ ਰੱਖਿਆ ਗਿਆ ਸੀ ਅਤੇ ਉਥੇ ਹੀ ਉਸ ਨੂੰ ਹਥਿਆਰ ਦਿੱਤੇ ਗਏ ਸਨ। ਜਿਸ ਤੋਂ ਬਾਅਦ ਘਟਨਾ ਵਾਲੀ ਸ਼ਾਮ ਨੂੰ ਉਹ ਸਿੱਧਾ ਪ੍ਰਿੰਕਲ ਦੀ ਦੁਕਾਨ ‘ਤੇ ਲੈ ਗਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਅੱਜ ਜ਼ਿਲਾ ਬਾਰ ਐਸੋਸੀਏਸ਼ਨ ਪ੍ਰਿਕੰਲ ਖ਼ਿਲਾਫ਼ ਹੜਤਾਲ ‘ਤੇ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਾਥੀ ਵਕੀਲ ਗਗਨਦੀਪ ‘ਤੇ ਪ੍ਰਿੰਕਲ ਨੇ ਇਸ ਕੇਸ ਵਿਚ ਝੂਠਾ ਪਰਚਾ ਦਰਜ ਕਰਵਾਇਆ ਹੈ।

ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਵਿਚ ਰਿਸ਼ਭ ਬੈਨੀਪਾਲ, ਸੁਸ਼ੀਲ ਅਤੇ ਆਕਾਸ਼ ਹਨ। ਪੁਲਿਸ ਨੇ ਆਕਾਸ਼ ਕੋਲੋਂ 30 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 4 ਪਿਸਤੌਲ ਬਰਾਮਦ ਕੀਤੇ ਹਨ। ਅਜੇ 2 ਤੋਂ 3 ਹੋਰ ਲੋਕ ਫੜੇ ਜਾਣੇ ਬਾਕੀ ਹਨ। ਪੁਲਿਸ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਸ਼ਹਿਰਾਂ ਵਿਚ ਛਾਪੇਮਾਰੀ ਕਰ ਰਹੀਆਂ ਹਨ। ਆਕਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ ਤੇ ਪਿਸਤੌਲ ਉਸ ਨੂੰ ਨਾਨੂ ਨੇ ਦਿੱਤਾ ਸੀ।