ਗਰੀਬਾਂ ਦਾ ਮਸੀਹਾ ਬਣੇ ਸੋਨੂੰ ਸੂਦ ਰੋਜਾਨਾਂ ਜਿੱਤ ਰਹੇ ਹਜਾਰਾਂ ਦਿਲ, ਪੜ੍ਹੋ ਅੱਜ ਸੋਨੂੰ ਬਾਰੇ ਕਿਸ ਨੇ ਕੀ-ਕੀ ਕਿਹਾ

0
12046

ਸੁਮਨਦੀਪ ਕੌਰ | ਜਲੰਧਰ

ਲੌਕਡਾਊਨ ਦੌਰਾਨ ਆਪਣੇ ਨੇਕ ਕੰਮਾਂ ਦੇ ਕਾਰਨ ਸੋਨੂੰ ਸੂਦ ਭਾਰਤ ਦੇ ਰੀਅਲ ਹੀਰੋ ਬਣ ਗਏ ਹਨ। ਮੁੰਬਾਈ ਵਿਚ ਫਸੇ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਭੇਜ ਕੇ ਸੋਨੂੰ ਸੂਦ ਰੋਜਾਨਾ ਲੱਖਾਂ ਦਿਲ ਜਿੱਤੇ ਰਹੇ ਹਨ। ਕੋਰੋਨਾ ਕਾਰਨ ਕਿੰਨੇ ਹੀ ਲੋਕ ਅਜਿਹੇ ਸਨ ਜੋ ਆਪਣਿਆ ਤੋਂ ਵਿਛੜ ਕੇ ਦੂਰ ਫਸੇ ਸਨ। ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਹੱਥ ਅੱਗੇ ਵਧਾ ਰਹੀ ਸੀ ਪਰ ਇਸ ਦੌਰਾਨ ਬਾਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਨੇ ਇਹਨਾਂ ਬੇਸਹਾਰਿਆਂ ਦੀ ਮਦਦ ਕੀਤੀ।

ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸੋਨੂੰ ਸੂਦ ਨੇ ਕਰ ਦਿਖਾਏ। ਹਰ ਪਾਸੇ ਸੋਨੂੰ ਸੂਦ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਮੰਨੇ ਪ੍ਰਮੰਨੇ ਸੈਂਡ ਆਰਟਿਸਟ ਸੁਦਰਸ਼ਨ ਨੇ ਰੇਤ ਨਾਲ ਸੂਦ ਦੀ ਇਕ ਤਸਵੀਰ ਬਣਾਈ ਹੈ ਅਤੇ ਉਹਨਾਂ ਨੂੰ ਅਵਰ ਰੀਅਲ ਹੀਰੋ ਦੱਸਿਆ ਹੈ।

ਬਾਲੀਵੁੱਡ ਡਾਇਰੈਕਟਰ ਸੁਭਾਸ਼ ਝਾ ਨੇ ਸੋਨੂੰ ਸੂਦ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਇੰਡੀਅਨ ਆਫ਼ ਦਿ ਈਅਰ ਕਿਹਾ।

ਬਾਲੀਵੁੱਡ ਦੀ ਅਦਾਕਾਰ ਫਰ੍ਹਾ ਖਾਨ ਨੇ ਵੀ ਸੋਨੂੰ ਸੂਦ ਨੂੰ ਉਹਨਾਂ ਦੇ ਕੰਮ ਦੀ ਵਧਾਈ ਦਿੰਦੇ ਹੋਏ ਟਵੀਟ ਵਿਚ ਕਿਹਾ may you be forever blessed

ਸੋਨੂੰ ਨੇ ਟਵਿੱਟਰ ਤੇ ਅੱਜ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਪ੍ਰਵਾਸੀ ਮਜ਼ਦੂਰ ਇਕ ਔਰਤ ਨੇ ਸੋਨੂੰ ਸੂਦ ਨੂੰ ਆਪਣਾ ਭਰਾ ਕਹਿੰਦੇ ਹੋਏ ਮਾਣ ਮਹਿਸੂਸ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਸੂਦ ਨੇ ਬਿਨਾਂ ਰੱਖੜੀ ਬਨਾਏ ਆਪਣਾ ਫਰਜ਼ ਨਿਭਾਇਆ ਹੈ।

ਇਸ ਤਰ੍ਹਾਂ ਹੋਰ ਵੀ ਬਹੁਤ ਲੋਕ ਹਨ ਜੋ ਸੋਨੂੰ ਸੂਦ ਦੇ ਕੰਮ ਦੀ ਤਾਰੀਫ਼ ਕਰ ਉਹਨਾਂ ਦਾ ਧੰਨਵਾਦ ਕਰ ਰਹੇ ਹਨ। ਤੁਸੀਂ ਆਪਣੀ ਰਾਏ ਕੁਮੈਂਟ ਕਰਕੇ ਦੱਸ ਸਕਦੇ ਹੋ।