ਚੰਡੀਗੜ੍ਹ, 9 ਨਵੰਬਰ | ਪੰਜਾਬ ‘ਚ ਹੁਣ ਕੰਡਕਟਰ ਬੱਸ ਡਰਾਈਵਰ ਦੇ ਨਾਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ, ਹਾਦਸਿਆਂ ਨੂੰ ਘੱਟ ਕਰਨ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ। ਪੀਆਰਟੀਸੀ ਦੇ ਐਮਡੀ ਨੇ ਪੱਤਰ ਜਾਰੀ ਕਰ ਕੇ ਹੁਕਮ ਜਾਰੀ ਕੀਤੇ ਹਨ ਕਿ ਕੰਡਕਟਰ ਬੱਸ ਵਿਚ ਡਰਾਈਵਰ ਦੇ ਨਾਲ ਅਗਲੀ ਸੀਟ ’ਤੇ ਨਹੀਂ ਬੈਠਣਗੇ, ਕੰਡਕਟਰ ਨੂੰ ਹੁਣ ਬੱਸ ਦੇ ਪਿਛਲੇ ਦਰਵਾਜ਼ੇ ਕੋਲ ਬੈਠਣਾ ਹੋਵੇਗਾ ਅਤੇ ਸਵਾਰੀਆਂ ਨੂੰ ਖੁਦ ਧਿਆਨ ਨਾਲ ਬੱਸ ਵਿਚ ਸਵਾਰ ਹੋਣਾ ਪਵੇਗਾ। ਪਹਿਲਾਂ ਬੱਸ ‘ਚ ਕੰਡਕਟਰ ਡਰਾਈਵਰ ਨਾਲ ਬੈਠ ਕੇ ਆਪਣਾ ਸਮਾਂ ਬਿਤਾਉਂਦੇ ਸਨ ਪਰ ਹੁਣ ਇਸ ਫੈਸਲੇ ਨਾਲ ਕੰਡਕਟਰ ਬੱਸ ‘ਚ ਪਿਛਲਾ ਦਰਵਾਜ਼ਾ ਖੁੱਲ੍ਹਾ ਰੱਖ ਕੇ ਬੈਠਣਗੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)