ਜਲੰਧਰ ਦੇ ਪੌਸ਼ ਇਲਾਕੇ ‘ਚ ਬਜ਼ੁਰਗ ਜੋੜੇ ਨੂੰ ਨਸ਼ੀਲੀ ਚਾਹ ਪਿਆ ਕੇ ਲੱਖਾਂ ਦੀ ਚੋਰੀ, ਗੱਲਾਂ ‘ਚ ਫਸਾ ਕੇ ਘਰ ‘ਚ ਫੜੇ ਸੀ ਚੋਰ

0
232

ਜਲੰਧਰ, 6 ਨਵੰਬਰ | ਪੌਸ਼ ਇਲਾਕੇ ਲਾਜਪਤ ਨਗਰ ਨੇੜੇ ਇਕ ਘਰ ‘ਚ ਚੋਰਾਂ ਨੇ ਗੱਲਾਂ ‘ਚ ਬਜ਼ੁਰਗ ਜੋੜੇ ਨੂੰ ਫਸਾ ਕੇ ਲੱਖਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੀੜਤ ਅਨੁਸਾਰ ਮੁਲਜ਼ਮ ਟੀ.ਵੀ. ਖਰੀਦਣ ਆਏ ਸਨ, ਜਿਸ ਤੋਂ ਬਾਅਦ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਘਟਨਾ ਦੀ ਸੂਚਨਾ ਜਲੰਧਰ ਸਿਟੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਅਧਿਕਾਰੀ ਜਾਂਚ ਲਈ ਪਹੁੰਚੇ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਪੀੜਤ ਨੇ ਕਿਹਾ- ਦੋਸ਼ੀ ਬਿਨਾਂ ਮੂੰਹ ਢੱਕ ਕੇ ਆਏ ਸੀ।

ਲਾਜਪਤ ਨਗਰ ਦੀ ਰਹਿਣ ਵਾਲੀ ਜੈਸਮੀਨ ਨੇ ਦੱਸਿਆ ਕਿ ਮੇਰੀ ਭੈਣ ਤੇ ਉਹ ਕੰਮ ਕਰਦੇ ਹਨ। ਮਾਤਾ-ਪਿਤਾ ਬਜ਼ੁਰਗ ਹਨ ਅਤੇ ਦੋਵੇਂ ਘਰ ਰਹਿੰਦੇ ਹਨ। ਘਟਨਾ ਦੇ ਸਮੇਂ ਪਿਤਾ ਘਰ ‘ਚ ਇਕੱਲੇ ਸਨ ਅਤੇ ਮਾਂ ਕਿਸੇ ਕੰਮ ਲਈ ਬੈਂਕ ਗਈ ਹੋਈ ਸੀ। ਇਸ ਦੌਰਾਨ ਦੁਪਹਿਰ ਸਮੇਂ ਇਕ ਵਿਅਕਤੀ ਘਰ ਵਿਚ ਦਾਖਲ ਹੋਇਆ ਅਤੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ।

ਜਿਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਪਿਤਾ ਲਈ ਚਾਹ ਤਿਆਰ ਕੀਤੀ ਅਤੇ ਚਾਹ ‘ਚ ਕੁਝ ਮਿਲਾਇਆ। ਇਸ ਸਮੇਂ ਤੱਕ ਉਸ ਦੀ ਮਾਂ ਵੀ ਘਰ ਦੇ ਅੰਦਰ ਪਹੁੰਚ ਚੁੱਕੀ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਬਜ਼ੁਰਗ ਮਾਂ ਨੂੰ ਵੀ ਆਪਣੀਆਂ ਗੱਲਾਂ ‘ਚ ਉਲਝਾ ਲਿਆ ਅਤੇ ਉਸ ਨੂੰ ਵੀ ਉਹੀ ਚਾਹ ਪਿਲਾਈ। ਚਾਹ ਪੀ ਕੇ ਜਦੋਂ ਦੋਵੇਂ ਬੇਹੋਸ਼ ਹੋ ਗਏ ਤਾਂ ਮੁਲਜ਼ਮਾਂ ਨੇ ਚੋਰੀ ਨੂੰ ਅੰਜਾਮ ਦਿੱਤਾ।

ਪੀੜਤ ਨੇ ਕਿਹਾ- ਸਾਡੀ ਪੂਰੀ ਕਾਲੋਨੀ ਵਿਚ ਗੇਟ ਲਗੇ ਹੋਏ ਗਏ ਸਨ ਪਰ ਫਿਰ ਚੋਰ ਚੋਰੀ ਕਰ ਕੇ ਭੱਜ ਗਏ। ਸ਼ਾਮ ਨੂੰ ਜਦੋਂ ਜੈਸਮੀਨ ਦੀ ਭੈਣ ਘਰ ਪਹੁੰਚੀ ਤਾਂ ਸਾਰੀ ਘਟਨਾ ਦਾ ਪਤਾ ਲੱਗਾ। ਥਾਣਾ-6 ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਇਸ ਘਟਨਾ ਵਿਚ ਪੀੜਤ ਪਰਿਵਾਰ ਦਾ ਕਰੀਬ 22 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)