Jalandhar : ਸ਼ਾਹਕੋਟ ਇਲਾਕੇ ਦੇ 56 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਆਈ ਨੈਗੇਟਿਵ

0
3352

ਜਲੰਧਰ (ਸ਼ਾਹਕੋਟ) . ਕੋਰੋਨਾ ਦੇ ਖਤਰੇ ਦਰਮਿਆਨ ਜਲੰਧਰ ਵਾਸੀਆਂ ਲਈ ਇੱਕ ਹੋਰ ਰਾਹਤ ਦੀ ਖਬਰ ਹੈ। ਸ਼ਾਹਕੋਟ ਬਲਾਕ ਦੇ 56 ਲੋਕਾਂ ਦੇ ਕੋਰੋਨਾ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵੀਰਵਾਰ ਨੂੰ ਸੀਐਚਸੀ ਸ਼ਾਹਕੋਟ ਵਿਖੇ ਖਾਸ ਕੈਂਪ ਲਗਾ ਕੇ ਪੂਲ ਸੈਂਪਲਿੰਗ ਕੀਤੀ ਗਈ ਸੀ। ਇਸ ਵਿੱਚ ਵੱਕ-ਵੱਖ ਤਬਕਿਆਂ ਤੋਂ 65 ਲੋਕਾਂ ਦੇ ਸੈਂਪਲ ਲਏ ਗਏ ਸਨ। ਸੀਐਚਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਇਸਦੀ ਤਸਦੀਕ ਕੀਤੀ ਹੈ। ਦੱਸ ਦਈਏ ਕੀ ਸੈਂਪਲ ਦੇਣ ਵਾਲਿਆਂ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਸੀਐਚਸੀ ਸ਼ਾਹਕੋਟ ਦੇ ਡਾਕਟਰ ਵੀ ਸ਼ਾਮਲ ਸਨ। ਦੋਹਾਂ ਦੇ ਹੀ ਟੈਸਟ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਨਸ਼ਾ ਛੁਡਾਓ ਕੇਂਦਰ ‘ਚ ਆਉਣ ਵਾਲੇ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਵਿੱਚ ਸ਼ਾਹਕੋਟ ਦੇ ਲੋਹੀਆਂ, ਕੋਟਲਾ ਹੇਰਾਂ ਅਤੇ ਗੇਹਲਣ ਵਿਖੇ ਜੋ ਕੋਰੋਨਾ ਕੇਸ ਸਾਹਮਣੇ ਆਏ ਸਨ, ਉਹ ਸਮਾਜ ਦੇ ਵਿੱਚੋਂ ਹੀ ਸਨ। ਅਜੀਹੇ ਵਿੱਚ ਇਹ ਜਰੂਰੀ ਹੋ ਗਿਆ ਹੈ ਕਿ ਵਿਭਾਗ ਵੱਖ-ਵੱਖ ਇਲਾਕਿਆਂ ਅਤੇ ਵਰਗਾਂ ਤੋਂ ਜੁੜੇ ਲੋਕਾਂ ਦੀ ਸੈਂਪਲਿੰਗ ਕਰੇ। ਜਿਸ ਨਾਲ ਇਹ ਸਾਫ ਹੋ ਸਕੇ ਕਿ ਸਮਾਜ ਦੇ ਵਿਚਕਾਰ ਵਾਇਰਸ ਮੌਜੂਦ ਨਹੀਂ ਹੈ। ਇਸੇ ਕੜੀ ਵਿੱਚ ਪਹਿਲਾ ਕੈਂਪ ਵੀਰਵਾਰ ਨੂੰ ਲਗਾਇਗਾ ਸੀ, ਜਿਸ ਵਿੱਚ 65 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਇਨ੍ਹਾਂ ਵਿੱਚੋਂ 56 ਲੋਕਾਂ ਦੀ ਰਿਪੋਰਟ ਆ ਗਈ ਹੈ ਅਤੇ ਸਾਰੇ ਨੈਗੇਟਿਵ ਹਨ। ਹੁਣ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ।

ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਵੀਰਵਾਰ ਨੂੰ ਜਿਨ੍ਹਾਂ ਲੋਕਾਂ ਦੇ ਸੈਂਪਲ ਲਏ ਗਏ ਸਨ, ਉਨ੍ਹਾਂ ਵਿੱਚ ਉਹ ਆਸ਼ਾ ਵਰਕਰ ਅਤੇ ਹੈਲਥ ਵਰਕਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੋਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਸਰਵੇ ਕੀਤਾ ਸੀ। ਦੂਜੇ ਪਾਸੇ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਨਾਲ ਹੀ ਸੀਐਚਸੀ ਸ਼ਾਹਕੋਟ ਵਿਖੇ ਬਣਾਏ ਗਏ ਫਲੂ ਕਾਰਨ ਤੇ ਵੀ ਖਾਂਸੀ-ਬੁਖਾਰ ਵਾਲੇ ਮਰੀਜਾਂ ਨੂੰ ਖਾਸ ਸਾਵਧਾਨੀ ਬਰਤਦੇ ਹੋਏ ਦਵਾਈ ਦਿੱਤੀ ਜਾਂਦੀ ਹੈ। ਕਿਸੇ ਸ਼ੱਕੀ ਮਰੀਜ਼ ਨੂੰ ਜਾਂਚ ਦੇ ਲਈ ਇਸੇ ਸਥਾਨ ਤੋਂ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਵੀ ਇੱਕ ਵਿਅਕਤੀ ਨੂੰ ਇੱਥੋਂ ਜਾਂਚ ਦੇ ਲਈ ਜਲੰਧਰ ਭੇਜਿਆ ਗਿਆ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ  ਨਾਲ ਜੁੜੋ)