ਵਿਧਾਨ ਸਭਾ ਦੇ ਸਪੀਕਰ ਸੰਤਵਾਂ ਨੇ ਅਧਿਆਪਕਾਂ ਨੂੰ ਭੇਜਿਆ ਨੋਟਿਸ, ਵਿਧਾਇਕ ਨੂੰ ਨਹੀਂ ਦਿੱਤਾ ਸੀ ਸਨਮਾਨ

0
551

ਫਰੀਦਕੋਟ, 23 ਅਕਤੂਬਰ | ਜ਼ਿਲੇ ਦੇ ਜੈਤੋ ਤੋਂ ਵਿਧਾਇਕ ਅਮਲੋਕ ਸਿੰਘ ਨੂੰ ਇੱਕ ਸਰਕਾਰੀ ਸਕੂਲ ਵਿਚ ਸਨਮਾਨ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿਚ ਮੌਜੂਦ ਅਧਿਆਪਕਾਂ ਨੇ ਨਾ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਨਾ ਹੀ ਉਹ ਆਪਣੇ ਕਮਰਿਆਂ ਤੋਂ ਬਾਹਰ ਆਏ। ਇਸ ਤੋਂ ਬਾਅਦ ਮਾਮਲਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੱਕ ਪਹੁੰਚਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੀਕਰ ਨੇ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਇਸ ਸਬੰਧੀ ਸਪੀਕਰ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਪੱਤਰ ਭੇਜ ਕੇ ਹੁਕਮ ਜਾਰੀ ਕੀਤੇ ਹਨ।

ਇਹ ਸਾਰਾ ਮਾਮਲਾ 

17 ਸਤੰਬਰ ਨੂੰ ਵਿਧਾਇਕ ਅਮਲੋਕ ਸਿੰਘ ਦੀ ਅਗਵਾਈ ਵਿਚ ਉਹ ਗੋਦਾਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਕਰਨ ਗਏ ਸਨ। ਇਸ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਗੈਰ ਹਾਜ਼ਰ ਰਹੇ। ਜਦਕਿ ਪਰਮਜੀਤ ਕੌਰ, ਗੀਤਾ ਰਾਣੀ ਅਤੇ ਕੁਲਵਿੰਦਰ ਕੌਰ ਸਟਾਫ਼ ਡਿਊਟੀ ‘ਤੇ ਹਾਜ਼ਰ ਸੀ। ਵਿਧਾਇਕ ਨੇ ਦੋਸ਼ ਲਾਇਆ ਕਿ ਸਕੂਲ ਦੀ ਚੈਕਿੰਗ ਦੌਰਾਨ ਅਧਿਆਪਕ ਬਾਹਰ ਨਹੀਂ ਆਏ। ਉਨ੍ਹਾਂ ਨੂੰ ਵੀ ਨਹੀਂ ਮਿਲੇ। ਫਿਰ ਵਿਧਾਇਕ ਦੀ ਤਰਫੋਂ ਸਪੀਕਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਪੀਕਰ ਨੇ ਉਕਤ ਅਧਿਆਪਕਾਂ ਨੂੰ ਵਿਧਾਨ ਸਭਾ ਵਿਚ ਆਪਣੇ ਦਫ਼ਤਰ ਬੁਲਾਇਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)