ਹੁਣ ਇੱਕ ਹੀ ਰਾਸ਼ਨ ਕਾਰਡ ‘ਤੇ ਪੂਰੇ ਮੁਲਕ ‘ਚ ਮਿਲੇਗਾ ਰਾਸ਼ਨ

0
638

ਨਵੀਂ ਦਿੱਲੀ. ਰੋਜ਼ੀ ਰੋਟੀ ਲਈ ਘਰ ਛੱਡ ਕੇ ਦੂਜੇ ਸੂਬਿਆਂ ‘ਚ ਜਾਣ ਵਾਲੇ ਲੋਂਕਾਂ ਲਈ ਇੱਕ ਜੂਨ ਤੋਂ ਵਨ ਨੇਸ਼ਨ-ਵਨ ਰਾਸ਼ਨ ਕਾਰਡ ਯੋਜਨਾਂ ਪੂਰੇ ਦੇਸ਼ ‘ਚ ਲਾਗੂ ਹੋ ਜਾਵੇਗੀ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਦਸਿਆ ਕਿ ਇਸ ਯੋਜਨਾ ਤਹਿਤ ਇਕ ਹੀ ਰਾਸ਼ਨ ਕਾਰਡ ਦੀ ਵਰਤੋਂ ਦੇਸ਼ ‘ਚ ਕੀਤੇ ਵੀ ਕੀਤੀ ਜਾ ਸਕਦੀ ਹੈ, ਰੁਜ਼ਗਾਰ ਲਈ ਇਕ ਸੂਬੇ ਤੋ ਦੂਜੇ ਸੂਬੇ ਜਾਣ ਵਾਲੇ ਲੋਕਾਂ ਵਾਸਤੇ ਇਹ ਯੋਜਨਾ ਹੈ। ਘੱਟ ਆਮਦਨੀ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਕਿਸੇ ਵੀ ਹੋਰ ਸੂਬੇ ਦੇ ਰਾਸ਼ਨ ਕਾਰਡ ਤੋ ਆਪਣੇ ਨੇੜੇ ਦੇ ਰਾਸ਼ਨ ਦੀ ਦੁਕਾਨ ਤੋ ਰਿਆਇਤੀ ਦਰ ‘ਤੇ ਅਨਾਜ ਲਿਆ ਜਾ ਸਕੇਗਾ। ਸਰਕਾਰ ਨੇ ਇਸ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਦਿੱਤਾ ਹੈ। ਇਸ ‘ਚ ਈ-ਪੁਆਂਇੰਟ ਆਫ ਸੇਲ ਰਾਹੀਂ ਰਾਸ਼ਨ ਲਿਆ ਜਾ ਸਕੇਗਾ। ਕਂੇਦਰ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪਹਿਲੇ ਪੜਾਅ ‘ਚ ਵਨ ਨੇਸ਼ਨ-ਵਨ ਰਾਸ਼ਨ ਕਾਰਡ ਯੋਜਨਾ ਨੂੰ 12 ਸੂਬਿਆਂ ‘ਚ ਲਾਗੂ ਕੀਤਾ ਜਾ ਚੁੱਕਾ ਹੈ। ਇਸ ਨੂੰ ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਕਰਨਾਟਕ, ਕੇਰਨ, ਮੱਧ ਪ੍ਰਦੇਸ਼, ਗੋਆ, ਝਾਰਖੰਡ ਅਤੇ ਤ੍ਰਿਪੁਰਾ ਵਿਚ ਲਾਗੂ ਕਰ ਦਿੱਤਾ ਗਿਆ ਪਹਿਲੀ ਜੂਨ ਤੋਂ ਇਹ ਯੋਜਨਾ ਪੂਰੇ ਦੇਸ਼ ‘ਚ ਲਾਗੂ ਹੋ ਜਾਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।