ਜਲਦ ਆਵੇਗਾ iphone-12, ਮੈਕਬੁੱਕ ਵਰਗੇ ਹੋਏਗਾ ਪ੍ਰੋਸੈਸਰ ਦੇ ਨਾਲ ਇਹ ਖਾਸੀਅਤਾਂ ਹੋਣਗੀਆਂ

0
3458

ਚੰਡੀਗੜ. ਐਪਲ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। iphone 12 ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੱਖ-ਵੱਖ ਸਕ੍ਰੀਨ ਅਤੇ ਸਾਇਜ਼ ‘ਚ ਆਵੇਗਾ। ਇਸ ਫੋਨ ਦੀ ਸਭ ਤੋ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਸ ‘ਚ ਐਪਲ ਦਾ ਐਪਲ-ਏ 14 ਪ੍ਰੋਸੈਸਰ ਲੱਗਿਆ ਹੋਵੇਗਾ ਜੋ ਕਿ ਹੁਣ ਤੱਕ 15 ਇੰਚ ਵਾਲੇ ਮੈਕਬੁੱਕ ਪ੍ਰੋ ‘ਚ ਇਸਤੇਮਾਲ ਹੁੰਦਾ ਹੈ। ਆਈਫੋਨ ‘ਚ ਇਸ ਦੇ ਇਸਤੇਮਾਲ ਨਾਲ ਫੋਨ ਦੀ ਸਪੀਡ ਕਈ ਗੁਣਾ ਵੱਧ ਜਾਵੇਗੀ ਅਤੇ ਮੋਬਾਇਲ ‘ਚ ਗੇਮ ਖੇਡਣ ਦੇ ਸ਼ੌਕੀਨਾਂ ਨੂੰ ਬੜੀ ਚੰਗੀ ਸਪੀਡ ਮਿਲੇਗੀ।
ਫੋਨਾਂ ਦੇ ਮਾਹਿਰ ਸਮਿਕ ਚੈਟਰਜ਼ੀ ਮੁਤਾਬਿਕ 2020 ‘ਚ ਆਈਫੋਨ 12 ਦੇ ਚਾਰ ਨਵੇਂ ਮਾੱਡਲ ਜਾਰੀ ਕਰੇਗਾ ਹੋਣਗੇ। ਇੱਕ 5.4 ਇੰਚ ਦਾ ਮਾਡਲ, 6.1 ਇੰਚ ਦੇ ਦੋ ਮਾਡਲ ਅਤੇ ਚੌਥਾ 6.7 ਇੰਚ ਦਾ ਹੋਵੇਗਾ। ਇਹਨਾਂ ‘ਚ ਓਐਲਈਡੀ ਡਿਸਪਲੇ ਹੋਵੇਗੀ। ਜਾਣਕਾਰੀ ਮੁਤਾਬਿਕ ਆਈਫੋਨ 12 ਦਾ ਇੱਕ ਮਾਡਲ ਛੇ ਜੀਬੀ ਰੈਮ ਨਾਲ ਲਾਂਚ ਕੀਤਾ ਜਾਵੇਗਾ।

Converted from S