ਮੋਹਾਲੀ ‘ਚ ਅੱਖ ਝਪਕਦਿਆਂ ਹੀ ਮਲਬੇ ਤਬਦੀਲ ਹੋ ਗਿਆ 2 ਮੰਜ਼ਿਲਾ ਮਕਾਨ, ਪਰਿਵਾਰ ਦਾ ਨਹੀਂ ਰੁਕ ਰਿਹਾ ਰੋਣਾ

0
479

ਮੋਹਾਲੀ, 5 ਅਕਤੂਬਰ | ਇਥੇ ਇੱਕ ਵੱਡੀ ਘਟਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਢਕੋਲੀ ‘ਚ ਇਕ ਘਰ ਦਾ ਅੱਧਾ ਹਿੱਸਾ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਵੱਡੀਆਂ ਤਰੇੜਾਂ ਆ ਗਈਆਂ ਅਤੇ ਪਲਕ ਝਪਕਦਿਆਂ ਹੀ ਮਕਾਨ ਮਲਬੇ ‘ਚ ਤਬਦੀਲ ਹੋ ਗਿਆ।

ਖੁਸ਼ਕਿਸਮਤੀ ਨਾਲ ਇਸ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਹ ਘਰ ਢਕੋਲੀ ਵਿਚ ਇੱਕ ਡਰੇਨ ਦੇ ਕੰਢੇ ਬਣਿਆ ਹੋਇਆ ਸੀ। ਕੁਝ ਹੀ ਸਕਿੰਟਾਂ ਵਿਚ ਅੱਧਾ ਘਰ ਢਹਿ ਗਿਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦਾ ਕੋਈ ਖਤਰਾ ਨਹੀਂ ਹੈ। ਘਰ ਦੀ ਮਾਲਕਣ ਰੋ ਰੋ ਕ ਹੱਡੀਬੀਤੀ ਸੁਣਾ ਰਹੀ ਹੈ। ਉਸ ਨੇ ਦੱਸਿਆ ਕਿ ਉਹ ਕੰਮ ਤੇ ਗਈ ਹੋਈ ਤਾਂ ਪਿਛੋਂ ਮਕਾਨ ਢਹਿ ਗਿਆ, ਜਿਸ ਕਾਰਨ ਘਰ ਦਾ ਸਾਮਾਨ ਨੁਕਸਾਨਿਆ ਗਿਆ। ਉਸ ਨੇ ਦੱਸਿਆ ਕਿ ਉਹ ਇਸ ਮਕਾਨ ਚ ਪਿਛਲੇ 8 ਸਾਲਾਂ ਤੋਂ ਰਹਿ ਰਹੀ ਹੈ। ਘਰ ਢਹਿ ਜਾਣ ਕਾਰਨ ਉਸ ਦਾ ਰੋਣਾ ਨਹੀਂ ਰੁਕ ਰਿਹਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)