ਨਵੀਂ ਦਿੱਲੀ, 5 ਅਕਤੂਬਰ | ਅੱਜ ਕਿਸਾਨਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਸ਼ਨੀਵਾਰ 5 ਅਕਤੂਬਰ ਨੂੰ ਯਾਨੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਜਾਰੀ ਕਰਨਗੇ। ਇਹ ਜਾਣਕਾਰੀ PM-KISAN ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 17ਵੀਂ ਕਿਸ਼ਤ ਜੂਨ 2024 ਵਿਚ ਜਾਰੀ ਕੀਤੀ ਗਈ ਸੀ।
ਉਦੋਂ ਪੀਐਮ ਮੋਦੀ ਨੇ ਵਾਰਾਣਸੀ ਦੇ ਆਪਣੇ ਦੌਰੇ ਦੌਰਾਨ 9.26 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 21,000 ਕਰੋੜ ਰੁਪਏ ਤੋਂ ਵੱਧ ਸਿੱਧੇ ਟਰਾਂਸਫਰ ਕੀਤੇ ਸਨ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)