ਜਲੰਧਰ/ਲੁਧਿਆਣਾ/ਅੰਮ੍ਰਿਤਸਰ, 3 ਅਕਤਬੂਰ | ਪੰਜਾਬ ਦੇ ਲੋਕਾਂ ਲਈ ਅਹਿਮ ਖਬਰ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਅਗਰਸੇਨ ਜੈਅੰਤੀ ਮੌਕੇ 3 ਅਕਤੂਬਰ ਨੂੰ ਸੂਬੇ ਵਿਚ ਡਰਾਈ ਡੇਅ ਐਲਾਨਿਆ ਗਿਆ ਹੈ। ਅਜਿਹੇ ‘ਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਨਾਲ ਹੀ 3 ਅਕਤੂਬਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਰਹੇਗੀ। ਇਸ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਨੂੰ ਸ਼੍ਰੀ ਰਾਮ ਦਾ ਵੰਸ਼ਜ ਮੰਨਿਆ ਜਾਂਦਾ ਹੈ। ਮਹਾਰਾਜਾ ਅਗਰਸੇਨ ਦਾ ਜਨਮ ਦਿਨ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਭਾਵ ਸ਼ਾਰਦੀ ਨਵਰਾਤਰੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਮਹਾਰਾਜ ਅਗਰਸੇਨ ਨੂੰ ਅਗਰਵਾਲ ਯਾਨੀ ਵੈਸ਼ਿਆ ਸਮਾਜ ਦਾ ਪਿਤਾ ਕਿਹਾ ਜਾਂਦਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)