ਜਲੰਧਰ/ਲੁਧਿਆਣਾ/ਅੰਮ੍ਰਿਤਸਰ, 1 ਅਕਤੂਬਰ | ਘਰੇਲੂ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਵੱਡੀ ਕਾਰਵਾਈ ਕੀਤੀ ਹੈ, ਜਿਸ ਦੇ ਤਹਿਤ ਹੁਣ ਖਪਤਕਾਰ ਡੀਏਸੀ ਕੋਡ ਤੋਂ ਬਿਨਾਂ ਘਰੇਲੂ ਗੈਸ ਸਿਲੰਡਰ ਦੀ ਡਲਿਵਰੀ ਨਹੀਂ ਲੈ ਸਕਣਗੇ, ਜਿਸ ਕਾਰਨ ਫਰਜ਼ੀ ਘਰੇਲੂ ਗੈਸ ਕੁਨੈਕਸ਼ਨਾਂ ਦਾ ਪਰਦਾਫਾਸ਼ ਹੋਵੇਗਾ। .
ਦਰਅਸਲ ਇੰਡੇਨ ਗੈਸ ਕੰਪਨੀ ਦੁਆਰਾ ਜਾਰੀ ਕੀਤੇ ਟੋਲ ਫ੍ਰੀ ਨੰਬਰਾਂ ਵਿਚ ਇੱਕ ਪਿੰਨ ਕੋਡ ਨੰਬਰ ਅਤੇ ਡੀਏਸੀ ਹੁੰਦਾ ਹੈ। ਮੋਬਾਈਲ ਫੋਨ ਰਾਹੀਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਖਪਤਕਾਰਾਂ ਨੂੰ ਕੋਡ ਭੇਜਿਆ ਜਾਵੇਗਾ, ਜੋ ਪਹਿਲਾਂ ਸਬੰਧਤ ਏਜੰਸੀ ਦੇ ਡਲਿਵਰੀ ਮੈਨ ਨੂੰ ਦੇਣਾ ਹੋਵੇਗਾ। ਇਸ ਤੋਂ ਬਿਨਾਂ ਡਲਿਵਰੀਮੈਨ ਵੱਲੋਂ ਸਬੰਧਤ ਖਪਤਕਾਰ ਨੂੰ ਗੈਸ ਸਿਲੰਡਰ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਡਲਿਵਰੀਮੈਨ ਨੂੰ ਉਕਤ ਡੀ.ਏ.ਸੀ. ਕੋਡ ਦੇਣ ਤੋਂ ਬਾਅਦ ਗੈਸ ਕੰਪਨੀ ਦੇ ਰਿਕਾਰਡ ਵਿਚ ਇਹ ਆਪਣੇ ਆਪ ਦਿਖਾਈ ਦੇਵੇਗਾ ਕਿ ਡਲਿਵਰੀਮੈਨ ਨੇ ਸਹੀ ਖਪਤਕਾਰ ਨੂੰ ਗੈਸ ਸਿਲੰਡਰ ਪਹੁੰਚਾਇਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)