ਅੱਜ ਤੋਂ ਆਨਲਾਈਨ ਪੇਮੈਂਟ ਕਰਨ ‘ਚ ਆਵੇਗੀ ਮੁਸ਼ਕਲ, TRAI ਲਾਗੂ ਕਰੇਗੀ ਨਵਾਂ ਨਿਯਮ

0
464

ਨਵੀਂ ਦਿੱਲੀ/ਚੰਡੀਗੜ੍ਹ, 1 ਅਕਤੂਬਰ |ਅੱਜ ਤੋਂ ਬਹੁਤ ਸਾਰੇ ਮੋਬਾਈਲ ਉਪਭੋਗਤਾਵਾਂ ਨੂੰ ਆਨਲਾਈਨ ਭੁਗਤਾਨ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ 1 ਅਕਤੂਬਰ ਤੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ(TRAI) ਇੱਕ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਵਿਚ OTP ਲਿੰਕ, URL, ਏਪੀਕੇ ਲਿੰਕ ਵਾਲੇ ਸੰਦੇਸ਼ਾਂ ਨੂੰ ਬਲਾਕ ਕਰ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਫਰਜ਼ੀ ਕਾਲਾਂ ਤੇ ਸੰਦੇਸ਼ਾਂ ਨੂੰ ਰੋਕਣ ਲਈ ਟਰਾਈ ਵੱਲੋਂ 1 ਅਕਤੂਬਰ ਤੋਂ ਨਵਾਂ ਨਿਯਮ ਲਾਗੂ ਕੀਤਾ ਜਾਵੇਗਾ, ਜਿਸ ਕਾਰਨ ਉਪਭੋਗਤਾਵਾਂ ਨੂੰ ਕਿਸੇ ਵੀ ਟੈਲੀਮਾਰਕੀਟਰ ਅਤੇ ਸੰਸਥਾ ਤੋਂ ਸੰਦੇਸ਼ ਜਾਂ ਕਾਲ ਨਹੀਂ ਮਿਲੇਗੀ, ਜੋ ਵ੍ਹਾਈਟਲਿਸਟ ਨਹੀਂ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਬੈਂਕਾਂ ਜਾਂ ਭੁਗਤਾਨ ਪਲੇਟਫਾਰਮਾਂ ਦੇ ਉਪਭੋਗਤਾ ਜਿਨ੍ਹਾਂ ਨੇ ਖੁਦ ਨੂੰ ਵ੍ਹਾਈਟਲਿਸਟ ਨਹੀਂ ਕੀਤਾ ਹੈ, ਉਨ੍ਹਾਂ ਨੂੰ OTP ਸੰਦੇਸ਼ ਪ੍ਰਾਪਤ ਨਹੀਂ ਹੋਣਗੇ। ਅਜਿਹੀ ਸਥਿਤੀ ਵਿਚ ਤੁਸੀਂ ਬਿਨਾਂ OTP ਦੇ ਆਨਲਾਈਨ ਭੁਗਤਾਨ ਕਰਨ ਦੇ ਯੋਗ ਨਹੀਂ ਹੋਵੋਗੇ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿਚ ਫਰਜ਼ੀ ਕਾਲਾਂ ਅਤੇ ਮੈਸੇਜ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਟਰਾਈ ਨੇ ਨਿਯਮਾਂ ਵਿਚ ਬਦਲਾਅ ਕੀਤਾ ਹੈ ਕਿਉਂਕਿ ਹੈਕਰ ਉਪਭੋਗਤਾਵਾਂ ਨੂੰ ਐਸਐਮਐਸ ਰਾਹੀਂ ਫਰਜ਼ੀ ਲਿੰਕ, ਏਪੀਕੇ ਫਾਈਲਾਂ ਦੇ ਲਿੰਕ ਆਦਿ ਭੇਜ ਰਹੇ ਸਨ। ਜਿਵੇਂ ਹੀ ਉਪਭੋਗਤਾ ਇਸ ‘ਤੇ ਕਲਿੱਕ ਕਰਦੇ ਹਨ ਡਿਵਾਈਸ ਹੈਕ ਹੋ ਜਾਂਦੀ ਹੈ, ਜਿਸ ਕਾਰਨ ਟਰਾਈ ਨੇ ਉਪਰੋਕਤ ਫੈਸਲਾ ਲਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)