ਜਲੰਧਰ, 28 ਸਤੰਬਰ | ਸ਼ੁੱਕਰਵਾਰ ਨੂੰ ਲੋਹੀਆਂ ਖਾਸ ਤੇ ਲੁਧਿਆਣਾ ਰੇਲਵੇ ਟਰੈਕ ਦੇ ਕੋਲ 23 ਸਾਲਾ ਲੜਕੀ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਪੁਲਿਸ ਨੂੰ ਲੜਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਜਲੰਧਰ ਰੇਂਜ ਦੀ ਜੀਆਰਪੀ ਟੀਮ ਨੇ ਮਾਮਲੇ ਸਬੰਧੀ ਐਫਆਈਆਰ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਤੀ ਦੀ ਲਾਸ਼ ਜਲੰਧਰ ਦੇ ਲੋਹੀਆਂ ਖਾਸ ਤੇ ਲੁਧਿਆਣਾ ਵੱਲ ਜਾਣ ਵਾਲੇ ਟ੍ਰੈਕ ਨੇੜੇ ਸੜਕ ਕਿਨਾਰੇ ਲਟਕਦੀ ਮਿਲੀ। ਮੁੱਢਲੀ ਜਾਂਚ ‘ਚ ਜੋਤੀ ਦੇ ਸਰੀਰ ‘ਤੇ ਕੋਈ ਜ਼ਖਮ ਨਹੀਂ ਸੀ। ਪੁਲਿਸ ਨੇ ਤੁਰੰਤ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੀਆਰਪੀ ਦੀ ਟੀਮ ਜਾਂਚ ਲਈ ਉੱਥੇ ਪਹੁੰਚ ਗਈ।
ਦੱਸ ਦੇਈਏ ਕਿ ਮ੍ਰਿਤਕ ਜੋਤੀ ਮੂਲ ਰੂਪ ਤੋਂ ਰਾਜਸਥਾਨ ਦੀ ਰਹਿਣ ਵਾਲੀ ਸੀ ਪਰ ਉਹ ਪੰਜਾਬ ਦੇ ਕਪੂਰਥਲਾ ਦੇ ਕਸਬੇ ਸੁਲਤਾਨਪੁਰ ਲੋਧੀ ਵਿਚ ਰਹਿ ਰਹੀ ਸੀ। ਪਿਤਾ ਲਾਲੂ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਗੁੱਸੇ ‘ਚ ਘਰੋਂ ਚਲੀ ਗਈ ਸੀ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਪਿਤਾ ਦੇ ਬਿਆਨਾਂ ‘ਤੇ ਐੱਫ.ਆਈ.ਆਰ. ਦਰਜ ਕੀਤਾ ਹੈ ।