ਹਾਈਵੇ ‘ਤੇ ਟਰੈਕਟਰ ਤੇ ਟੈਂਕਰ ਦੀ ਭਿਆਨਕ ਟੱਕਰ, ਟਰੈਕਟਰ ਦੇ ਹੋ ਗਏ 2 ਹਿੱਸੇ

0
377

ਜਲੰਧਰ, 24 ਸਤੰਬਰ | ਹੋਟਲ ਮੈਰੀਟਨ ਨੇੜੇ ਹੋਏ ਹਾਦਸੇ ਤੋਂ ਬਾਅਦ ਜਲੰਧਰ-ਫਗਵਾੜਾ ਹਾਈਵੇ ਰੋਡ ‘ਤੇ ਲੰਮਾ ਜਾਮ ਲੱਗ ਗਿਆ। ਜਾਣਕਾਰੀ ਅਨੁਸਾਰ ਟੈਂਕਰ ਨਾਲ ਟਕਰਾ ਕੇ ਟਰੈਕਟਰ ਦੇ ਦੋ ਹਿੱਸੇ ਹੋ ਗਏ ਪਰ ਡਰਾਈਵਰ ਵਾਲ ਵਾਲ ਬਚ ਗਿਆ। ਟਰੈਕਟਰ ਚਾਲਕ ਨੇ ਦੋਸ਼ ਲਾਇਆ ਕਿ ਇਹ ਹਾਦਸਾ ਟੈਂਕਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਉਸ ਨੇ ਪਿੱਛੇ ਤੋਂ ਆ ਕੇ ਆਪਣੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਟੈਂਕਰ ਦੇ ਟਾਇਰਾਂ ਵਿਚ ਹੀ ਫਸ ਗਿਆ। ਜੇਕਰ ਉਹ ਸਮਝਦਾਰੀ ਨਾਲ ਛਾਲ ਨਾ ਮਾਰਦਾ ਅਤੇ ਦੂਜੇ ਪਾਸੇ ਡਿੱਗ ਜਾਂਦਾ ਤਾਂ ਇਸ ਹਾਦਸੇ ਵਿਚ ਉਸ ਦੀ ਵੀ ਮੌਤ ਹੋ ਸਕਦੀ ਸੀ।

ਹਾਈਵੇ ’ਤੇ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਕਰੇਨ ਦੀ ਮਦਦ ਨਾਲ ਵੰਡੇ ਟਰੈਕਟਰ ਨੂੰ ਸਾਈਡ ’ਤੇ ਲਿਜਾਇਆ ਗਿਆ, ਜਿਸ ਮਗਰੋਂ ਹੌਲੀ-ਹੌਲੀ ਜਾਮ ਸ਼ੁਰੂ ਹੋ ਗਿਆ। ਸਬੰਧਤ ਥਾਣਾ ਜਲੰਧਰ ਕੈਂਟ ਨੂੰ ਹਾਦਸੇ ਸਬੰਧੀ ਕੋਈ ਜਾਣਕਾਰੀ ਨਹੀਂ ਸੀ।