ਜ਼ੀਰਾ ‘ਚ ਫਿਰ ਚੱਲੀਆਂ ਗੋਲੀਆਂ ਦੋ ਲੋਕ ਹੋਏ ਜ਼ਖਮੀ, ਇੱਕ ਨੂੰ ਫਰੀਦਕੋਟ ਕੀਤਾ ਰੈਫਰ

0
2684

ਜੀਰਾ, 4 ਅਗਸਤ | ਅੱਜ ਜ਼ੀਰਾ ਫਿਰੋਜ਼ਪੁਰ ਰੋਡ ਤੇ ਰਣਜੀਤ ਸਿੰਘ ਪੁੱਤਰ ਚਮਕੌਰ ਸਿੰਘ ਮਹੀਆਂ ਵਾਲਾ ਖੁਰਦ ਆਪਣੀ ਗੱਡੀ ਕਾਲੀ ਸਕੋਰ ਪਿਓ ਨੰਬਰ ਪੀ ਬੀ 47 ਐਫ 74 74 ਤੇ ਜ਼ੀਰਾ ਸ਼ਹਿਰ ਆ ਰਹੇ ਸੀ| ਜੀਰਾ ਫਿਰੋਜ਼ਪੁਰ ਰੋਡ ਤੇ ਅਮਨ ਵਿਜ਼ਨ ਟੀਵੀ ਵਾਲਿਆਂ ਦੇ ਸ਼ੋਰੂਮ ਕੋਲ ਇੱਕ ਜੀਪ ਆਈ, ਜਿਸ ਵਿੱਚ ਪੰਜ ਛੇ ਅਣਪਛਾਤੇ ਵਿਅਕਤੀ ਸਨ | ਜੀਪ ਨੰਬਰ ਐਚ ਆਰ ਜੀ96 478 ਅਕਾਲੀ ਸਰਕਾਰ ਪਿਓ ਦੇ ਕੋਲ ਆ ਕੇ ਰੁਕ ਗਈ ਉਸ ਵਿੱਚੋਂ ਕੁਝ ਵਿਅਕਤੀਆਂ ਨੇ ਰਣਜੀਤ ਸਿੰਘ ਨੂੰ ਬਾਹਰ ਆਉਣ ਲਈ ਕਿਹਾ, ਪਰ ਉਸ ਨੇ ਬਾਹਰ ਆਉਣ ਤੋਂ ਮਨਾ ਕਰ ਦਿੱਤਾ, ਫਿਰ ਕੁਝ ਵਿਅਕਤੀਆਂ ਵੱਲੋਂ ਵੇਸਵਾਲਾਂ ਨਾਲ ਗੱਡੀ ਦੇ ਅੱਗੇ ਤੇ ਪਿਛਲੇ ਸੀਸੇ ਤੋੜ ਦਿੱਤੇ, ਬਾਅਦ ਵਿੱਚ ਰਣਜੀਤ ਸਿੰਘ ਵੱਲੋਂ ਆਪਣੇ ਪਿਸਟਲ ਨਾਲ ਫਾਇਰ ਕੀਤਾ ਗਿਆ ਅਤੇ ਉਹ ਦਿਲਬਾਗ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਝਤਰਾ ਦੇ ਖੱਬੇ ਪਾਸੇ ਢਿੱਡ ਵਿੱਚ ਲੱਗ ਗਿਆ | ਉਸ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਜੀਰਾ ਸਿਵਿਲ ਹਸਪਤਾਲ ਲਿਆਂਦਾ ਗਿਆ ਜ਼ੀਰਾ ਸਿਵਲ ਹਸਪਤਾਲ ਵਾਲਿਆਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ | ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ |