ਆਰਪੀਓ ਜਲੰਧਰ ਨੇ ਪਾਸਪੋਰਟ ਸੇਵਾਵਾਂ ਲਈ ਡਿਜੀਲਾਕਰ ਦੇ ਵਰਤੋਂ ਦੀ ਸਿਫਾਰਿਸ਼ ਕੀਤੀ

0
3642
ਜਲੰਧਰ, 19 ਜੁਲਾਈ: ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਅੱਜ ਪਾਸਪੋਰਟ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਡਿਜੀਲਾਕਰ ਦੀ ਵਰਤੋਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਰਜ਼ੀਕਰਤਿਆਂ ਨੂੰ ਸਲਾਹ ਦਿੱਤੀ ਕਿ ਉਹ ਫਾਰਮ ਭਰਦੇ ਵਕਤ ਆਪਣੇ ਸਹਾਇਕ ਦਸਤਾਵੇਜ਼ ਆਪਣੇ ਡਿਜੀਲਾਕਰ ਖਾਤੇ ਤੋਂ ਪਾਸਪੋਰਟ ਸੇਵਾ ਪ੍ਰਣਾਲੀ ਵਿੱਚ ਸਾਂਝੇ ਕਰਨ ਜਾਂ ਡਿਜੀਲਾਕਰ ਐਪ ਵਿੱਚ ਅੱਪਲੋਡ ਕਰਕੇ ਉਹਨਾਂ ਨੂੰ ਅਸਾਨੀ ਨਾਲ ਉਪਲਬਧ ਰੱਖਣ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਪਹੁੰਚ ਨਾਲ ਗੈਰਜ਼ਰੂਰੀ ਆਪਤੀਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਲਈ ਫਾਈਲ ਨੂੰ ਬੈਕ ਆਫ਼ਿਸ ਵਿੱਚ ਭੇਜਣ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ, ਇਸ ਨਾਲ ਸੰਭਾਵਿਤ ਦਸਤਾਵੇਜ਼ ਜਾਲਸਾਜ਼ੀ ਨੂੰ ਵੀ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਨੇ ਉਹਨਾਂ ਸੰਕੇਤਕ ਦਸਤਾਵੇਜ਼ਾਂ ਦੀ ਸੂਚੀ ਦਿੱਤੀ ਜੋ ਡਿਜੀਲਾਕਰ ਐਪ ਦੇ ਮਾਧਿਅਮ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਵੋਟਰ ਆਈਡੀ ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਰਾਸ਼ਨ ਕਾਰਡ, ਦਸਵੀਂ ਕਲਾਸ ਪਾਸਿੰਗ ਸਰਟੀਫਿਕੇਟ, ਬਿਜਲੀ ਬਿੱਲ, ਅਤੇ ਟੈਲੀਫ਼ੋਨ ਬਿੱਲ ਸ਼ਾਮਲ ਹਨ।
ਨਿਰਬਾਧ ਅਤੇ ਆਸਾਨ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਸ਼ਰਮਾ ਨੇ ਅਰਜ਼ੀਕਰਤਿਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸ਼ਿਕਾਇਤਾਂ ਦਾ ਜਲਦ ਨਿਵਾਰਨ ਕੀਤਾ ਜਾਵੇਗਾ, ਜਿਸ ਨਾਲ ਪਾਸਪੋਰਟ ਅਰਜ਼ੀ ਪ੍ਰਕਿਰਿਆ ਹੋਰ ਕੁਸ਼ਲ ਬਣ ਸਕੇਗੀ।