ਅੰਮ੍ਰਿਤਸਰ, 12 ਜੁਲਾਈ | ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 3 ਨੂੰ ਜਲੰਧਰ ਪੁਲਿਸ ਵੱਲੋਂ ਨਸ਼ੇ ਨਾਲ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਪਰਿਵਾਰ ਨੇ ਇਸ ਨੂੰ ਗਲਤ ਦੱਸਦਿਆਂ ਮਿਸ਼ਨ ਨੂੰ ਫੇਲ ਕਰਨ ਦੀ ਸਾਜ਼ਿਸ਼ ਦੱਸਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘ ਦੀ ਰਿਹਾਈ ਲਈ ਮਾਰਚ ਸੀ ਜਿਸ ਵਿੱਚ ਹਰਪ੍ਰੀਤ ਸਿੰਘ ਨੇ ਭਾਗ ਲੈਣਾ ਸੀ। ਸ਼ਾਇਦ ਉਹ ਇਸੇ ਲਈ ਸਾਥੀਆਂ ਨੂੰ ਮਿਲ ਰਹੇ ਸੀ।
ਇਹ ਗ੍ਰਿਫਤਾਰੀ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਲਈ ਹੋਈ ਹੈ। ਪੰਜਾਬ ਵਿਰੋਧੀ ਸ਼ਕਤੀਆਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਇਸ ਲਈ ਅੰਮ੍ਰਿਤਪਾਲ ਦੇ ਮਿਸ਼ਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਸ਼ੇ ਦੇ ਵਿਰੁਧ ਕੰਮ ਕਰਨ ਵਾਲਿਆਂ ਨੂੰ ਨਸ਼ੇ ਦੇ ਕੇਸ ਵਿੱਚ ਗ੍ਰਿਫਤਾਰ ਕਰਨਾ ਘਿਨੌਣੀ ਹਰਕਤ ਹੈ। ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਤੇ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਦਰਜ ਕਰਦੀ ਹੈ। ਇਸ ਤਰ੍ਹਾਂ ਲੋਕਾਂ ਵਿੱਚ ਡਲ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।