ਜਲੰਧਰ. ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਟਿਕ-ਟਾਕ ਸਟਾਰ ਖੁਸ਼ ਰੰਧਾਵਾ ਨੇ ਜਹਿਰ ਖਾ ਕੇ ਆਤਮ ਹੱਤਿਆ ਕਰ ਲਈ। ਉਸਦੀ ਮੌਤ ਤੋਂ ਬਾਅਦ ਉਸਦੇ ਚਾਹੁਣ ਵਾਲਿਆਂ ਨੇ ਉਸਦੀਆਂ ਵੀਡੀਓਜ਼ ਟਿਕ-ਟਾਕ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਿਕ ਜਿਸ ਕੁੜੀ ਨਾਲ ਉਹ ਪਿਆਰ ਕਰਦਾ ਸੀ। ਉਸਨੇ ਵਿਆਹ ਕਰਵਾਉਣ ਤੋਂ ਮਣਾ ਕਰ ਦਿੱਤਾ ਸੀ, ਜਿਸ ਕਰਕੇ ਖੁਸ਼ ਰੰਧਾਵਾ ਪਰੇਸ਼ਾਨ ਰਹਿੰਦਾ ਸੀ। ਜਿਸ ਕਰਕੇ ਉਸਨੇ ਜਹਿਰ ਖਾ ਲਿਆ। ਉਸ ਤੋਂ ਬਾਅਦ ਉਸਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਖੁਸ ਦੇ ਚਾਚਾ ਰਵਿੰਦਰ ਦਾ ਕਹਿਣਾ ਹੈ ਕਿ ਖੁਸ਼ ਇਕ ਖੁਸ਼ਮਿਜ਼ਾਜ ਮੁੰਡਾ ਸੀ। ਉਸਦੀ ਮੌਤ ਦਾ ਕੀ ਕਾਰਨ ਹੈ ਉਨ੍ਹਾਂ ਨੂੰ ਨਹੀਂ ਪਤਾ। ਖੁਸ਼ ਦੀ ਮਾਂ ਦੇ ਮੁਤਾਬਿਕ ਖੁਸ਼ ਦੀ ਉਮਰ 24 ਸਾਲ ਸੀ ਅਤੇ ਉਹ ਦੋ ਭੈਣ-ਭਰਾ ਸਨ। ਖੁਸ਼ ਚਾਹੇ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਪਰ ਟਿਕ ਟਾਕ ਉੱਤੇ ਉਸਦੇ ਕਾਫੀ ਫੈਨ ਸਨ। ਉਸਦੇ ਫੈਨ ਦੱਸਦੇ ਹਨ ਕਿ ਖੁਸ਼ ਦੀ ਮੌਤ ਦਾ ਕਾਰਨ ਪਿਆਰ ਵਿੱਚ ਮਿਲਿਆ ਧੋਖਾ ਸੀ, ਪਰ ਹਕੀਕਤ ਕੀ ਹੈ ਕੋਈ ਨਹੀਂ ਜਾਣਦਾ।
ਪੁਲਿਸ ਮੁਤਾਬਕ ਮਾਂ ਦੇ ਬਿਆਨਾ ਦੇ ਆਧਾਰ ਉੱਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਰ ਕਰਵਾਉਣ ਤੋਂ ਬਾਅਦ ਖੁਸ਼ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਖੁਸ਼ ਦੀ ਮਾਂ ਦਾ ਕਹਿਣਾ ਹੈ ਕਿ ਉਸਨੂੰ ਕਿਸੇ ਉੱਤੇ ਕੋਈ ਸ਼ਕ ਨਹੀਂ ਅਤੇ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ। ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ।