ਜਲੰਧਰ : ਭਾਜਪਾ ‘ਚ ਸ਼ਾਮਲ ਹੋਏ ਤਰਨਜੀਤ ਸਿੰਘ ਨੂੰ ਗੁਰਪਤਵੰਤ ਪੰਨੂ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ, ਕਿਹਾ- ਨਿੱਝਰ ਦੇ ਕਤਲ ਦਾ ਲਵਾਂਗਾ ਬਦਲਾ

0
2653

ਜਲੰਧਰ, 20 ਮਾਰਚ | ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਿਆਸਤ ‘ਚ ਆਉਂਦੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਅੱਜ (20 ਮਾਰਚ) ਇੱਕ ਵੀਡੀਓ ਜਾਰੀ ਕਰਕੇ ਸੰਧੂ ਨੂੰ ਨਿੱਝਰ ਦਾ ਕਾਤਲ ਦੱਸਦਿਆਂ ਇਹ ਧਮਕੀ ਦਿੱਤੀ ਹੈ।

ਅੱਤਵਾਦੀ ਪੰਨੂ ਨੇ ਕਿਹਾ- ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ‘ਚ ਤਰਨਜੀਤ ਸੰਧੂ ਸ਼ਾਮਲ ਸੀ। ਉਸ ਦੇ ਨਾਲ ਮਿਲ ਕੇ ਵਰਮਾ ਨੇ ਨਿੱਝਰ ਦਾ ਕੈਨੇਡਾ ‘ਚ ਕਤਲ ਕਰਵਾਇਆ ਸੀ। ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ ਹੈ। ਇਸ ਦੇ ਆਧਾਰ ‘ਤੇ ਉਨ੍ਹਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਅੱਤਵਾਦੀ ਪੰਨੂ ਨੇ ਸਵੇਰੇ ਪੌਣੇ 9 ਵਜੇ ਦੇ ਕਰੀਬ 1.23 ਮਿੰਟ ਦਾ ਵੀਡੀਓ ਜਾਰੀ ਕੀਤਾ। ਇਹ ਵੀਡੀਓ ਕਿਸੇ ਅਣਜਾਣ YouTube ਚੈਨਲ ਤੋਂ ਅੱਪਲੋਡ ਕੀਤਾ ਗਿਆ ਹੈ। ਜੋ ਕਿ ਰਾਤ ਨੂੰ ਹੀ ਬਣਾਇਆ ਗਿਆ ਸੀ

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ- ਇਹ ਉਹ ਕਾਤਲ ਚਿਹਰਾ ਹੈ ਜਿਸ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ‘ਚ ਕਤਲ ਕਰਵਾਇਆ ਸੀ। ਪੰਨੂ ਨੇ ਸੰਧੂ ਨੂੰ ਭਾਰਤ ਸਰਕਾਰ ਦਾ ਦਲਾਲ ਦੱਸਦਿਆਂ ਕਿਹਾ- ਨਿੱਝਰ ਦੇ ਕਤਲ ਲਈ ਹੋਰ ਕੋਈ ਨਹੀਂ ਬਲਕਿ ਸੰਧੂ ਹੀ ਜ਼ਿੰਮੇਵਾਰ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਰਹਿੰਦਿਆਂ ਸੰਧੂ ਨੇ ਆਪਣੇ ਕੈਨੇਡੀਅਨ ਸਾਥੀ ਵਰਮਾ ਦੀ ਮਦਦ ਨਾਲ ਨਿੱਝਰ ਦਾ ਕਤਲ ਕਰਵਾ ਦਿੱਤਾ।

ਅੱਤਵਾਦੀ ਪੰਨੂੰ ਨੇ ਕਿਹਾ- ਭਾਜਪਾ ਸਰਕਾਰ ਸੰਧੂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਐਲਾਨਣਾ ਚਾਹੁੰਦੀ ਹੈ। ਇਸੇ ਤਰ੍ਹਾਂ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪੰਨੂ ਨੇ ਕਿਹਾ- ਸਿੱਖ ਫਾਰ ਜਸਟਿਸ ਐਲਾਨ ਕਰਦੀ ਹੈ ਕਿ ਨਿੱਝਰ ਦੇ ਕਤਲ ਦਾ ਬਦਲਾ ਲਿਆ ਜਾਵੇਗਾ।

ਪੰਨੂ ਨੇ ਕਿਹਾ ਹੈ ਕਿ ਮੇਰੀ ਸੰਸਥਾ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰਦੀ ਹੈ। ਜੇਕਰ ਕੋਈ ਸੰਧੂ ਤੋਂ ਨਿੱਝਰ ਦੇ ਕਤਲ ਬਾਰੇ ਸਵਾਲ ਕਰੇਗਾ ਤਾਂ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਸੰਧੂ ਨੂੰ ਕਤਲ ਲਈ ਫਸਾਉਂਦਾ ਹੈ ਤਾਂ ਉਸ ਨੂੰ ਹੋਰ ਇਨਾਮ ਦਿੱਤਾ ਜਾਵੇਗਾ।