ਵੱਡੀ ਖਬਰ ! ਔਰਤਾਂ ਨੂੰ ਮਿਲੇਗੀ ਇਕ ਲੱਖ ਦੀ ਸਾਲਾਨਾ ਸਹਾਇਤਾ ਰਾਸ਼ੀ, ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਔਰਤਾਂ ਲਈ 5 ਯੋਜਵਾਨਾਂ ਦਾ ਐਲਾਨ

0
2931

ਦਿੱਲੀ | ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ ਨਾਰੀ ਨਿਆਂ ਗਾਰੰਟੀ ਯੋਜਨਾ ਦਾ ਵਾਅਦਾ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਇਸ ਤਹਿਤ ਕਾਂਗਰਸ ਨੇ ਗਰੀਬ ਔਰਤਾਂ ਨੂੰ ਹਰ ਸਾਲ ਇੱਕ ਲੱਖ ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ, ਨਾਲ ਹੀ ਕਿਹਾ ਕਿ ਸਰਕਾਰੀ ਨਿਯੁਕਤੀਆਂ ‘ਚ ਔਰਤਾਂ ਨੂੰ ਅੱਧੇ ਅਧਿਕਾਰ ਦਿੱਤੇ ਜਾਣਗੇ।

ਕਾਂਗਰਸ ਨੇ 5 ਸਕੀਮਾਂ ਦਾ ਕੀਤਾ ਐਲਾਨ 

1. ਮਹਾਲਕਸ਼ਮੀ ਗਾਰੰਟੀ: ਇਸ ਤਹਿਤ ਗਰੀਬ ਪਰਿਵਾਰ ਦੀ ਹਰ ਔਰਤ ਨੂੰ 1 ਲੱਖ ਰੁਪਏ ਦੀ ਸਹਾਇਤਾ ਸਾਲਾਨਾ ਦਿੱਤੀ ਜਾਵੇਗੀ।

2. ਅੱਧੀ ਆਬਾਦੀ-ਪੂਰਾ ਅਧਿਕਾਰ: ਇਸ ਤਹਿਤ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ‘ਚ ਔਰਤਾਂ ਨੂੰ ਅੱਧੇ ਅਧਿਕਾਰ ਮਿਲਣਗੇ।

3. ਸ਼ਕਤੀ ਦਾ ਸਨਮਾਨ: ਇਸ ਸਕੀਮ ਤਹਿਤ ਆਂਗਣਵਾੜੀ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਦੀ ਮਾਸਿਕ ਤਨਖਾਹ ‘ਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ।

4. ਅਧਿਕਾਰ ਮੈਤਰੀ: ਇਸ ਦੇ ਤਹਿਤ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਮਦਦ ਪ੍ਰਦਾਨ ਕਰਨ ਲਈ ਅਧਿਕਾਰ ਮੈਤਰੀ ਵਜੋਂ ਹਰੇਕ ਪੰਚਾਇਤ ‘ਚ ਇਕ ਪੈਰਾ-ਲੀਗਲ ਯਾਨੀ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ।

5. ਸਾਵਿਤਰੀ ਬਾਈ ਫੂਲੇ ਹੋਸਟਲ: ਸਾਰੇ ਜ਼ਿਲਾ ਹੈੱਡਕੁਆਰਟਰਾਂ ‘ਚ ਕੰਮਕਾਜੀ ਔਰਤਾਂ ਲਈ ਘੱਟੋ-ਘੱਟ ਇਕ ਹੋਸਟਲ ਬਣਾਇਆ ਜਾਵੇਗਾ ਅਤੇ ਇਨ੍ਹਾਂ ਹੋਸਟਲਾਂ ਦੀ ਸੰਖਿਆ ਪੂਰੇ ਦੇਸ਼ ‘ਚ ਦੁੱਗਣੀ ਕੀਤੀ ਜਾਵੇਗੀ।

ਗਾਂਧੀ ਪਰਿਵਾਰ ਦੀ ਚਮਕ 'ਚੋਂ ਬਾਹਰ ਨਹੀਂ ਨਿਕਲਣਗੇ ਖੜਗੇ - congress president mallikarjun kharge-mobile

ਖੜਗੇ ਨੇ ਕਿਹਾ- ਸਾਡੀਆਂ ਗਰੰਟੀਆਂ ਖਾਲੀ ਵਾਅਦੇ ਨਹੀਂ ਹਨ
ਖੜਗੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਭਾਗੀਦਾਰੀ ਨਿਆਂ, ਕਿਸਾਨ ਨਿਆਂ ਅਤੇ ਨੌਜਵਾਨ ਨਿਆਂ ਦਾ ਐਲਾਨ ਕਰ ਚੁੱਕੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਹਿਣ ਦੀ ਲੋੜ ਨਹੀਂ ਕਿ ਸਾਡੀ ਗਾਰੰਟੀ ਖਾਲੀ ਵਾਅਦੇ ਅਤੇ ਬਿਆਨ ਨਹੀਂ ਹਨ। ਇਹ ਸਾਡਾ 1926 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਹੈ, ਜਦੋਂ ਤੋਂ ਸਾਡੇ ਵਿਰੋਧੀ ਪੈਦਾ ਹੋਏ ਹਨ, ਉਦੋਂ ਤੋਂ ਅਸੀਂ ਮੈਨੀਫੈਸਟੋ ਬਣਾਉਂਦੇ ਆ ਰਹੇ ਹਾਂ ਅਤੇ ਉਨ੍ਹਾਂ ਐਲਾਨਾਂ ਨੂੰ ਪੂਰਾ ਕਰ ਰਹੇ ਹਾਂ।