ਵੱਡੀ ਖਬਰ ! ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਪਿਆ ਦਿਲ ਦਾ ਦੌਰਾ, ਨਿੱਜੀ ਹਸਪਤਾਲ ‘ਚ ਦਾਖਲ

0
8397

ਬਠਿੰਡਾ, 10 ਮਾਰਚ | ਪੰਜਾਬ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆ ਆਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਿਸੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਜ਼ਿੰਦਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਅੱਜ ਸਵੇਰੇ ਮਨਪ੍ਰੀਤ ਬਾਦਲ ਦੀ ਸਿਹਤ ਵਿਗੜੀ ਸੀ।ਸਿਹਤ ਖਰਾਬ ਹੋਣ ਕਰ ਕੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ‘ਤੇ ਵੀ ਨਹੀਂ ਪਹੁੰਚੇ।ਜਾਣਕਾਰੀ ਮੁਤਾਬਕ ਬਠਿੰਡਾ ਦੇ ਨਿੱਜੀ ਹਸਪਤਾਲ ‘ਚ ਮਨਪ੍ਰੀਤ ਬਾਦਲ ਦਾ ਇਲਾਜ ਚੱਲ ਰਿਹਾ ਹੈ।